ਸੇਵਾ ਦਾ ਮੌਕਾ ਮਿਲਿਆ ਤਾਂ ਸਰਦੂਲਗੜ੍ਹ ਵਿੱਚ ਵਿਕਾਸ ਦੀ ਹਨੇਰੀ ਲਿਆਵਾਂਗੇ : ਮੋਫਰ
ਸਰਦੂਲਗੜ 24 ਅਗਸਤ ( ਲਛਮਣ ਸਿੱਧੂ ) – ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਸ਼੍ਰੀ ਰਵਿੰਦਰ ਉੱਤਮ ਰਾਓ ਡਾਲਵੀ ਨੇ ਹਲਕਾ ਸਰਦੂਲਗੜ ਵਿਖੇ ਸੰਗਠਨ ਨੂੰ ਬੂਥ ਲੈਵਲ ਤੱਕ ਮਜ਼ਬੂਤ ਕਰਨ ਲਈ ਹਲਕਾਂ ਇੰਚਾਰਜ ਬਿਕਰਮ ਸਿੰਘ ਮੋਫਰ ਦੀ ਅਗਵਾਈ ਵਿੱਚ ਹਵੇੇਲੀ ਪੈਲੇਸ ਝੁਨੀਰ ਵਿਖੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ। ਉਹਨਾਂ ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਹੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਬੂਥ ਲੈਵਲ ਤੇ ਸੰਗਠਨ ਨੂੰ ਮਜ਼ਬੂਤ ਕਰਨਾ ਲਾਜ਼ਮੀ ਹੈ। ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਸਾਨੂੰ ਏਕਤਾ, ਅਖੰਡਤਾ ਅਤੇ ਮਿਹਨਤ ਦੀ ਲੋੜ ਹੈ।
ਉਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਵੋਟ ਚੋਰੀ ਤੇ ਨਿਰਭਰ ਹੈ। ਭਾਜਪਾ ਨੇ ਵੋਟਾਂ ਚੋਰੀ ਕਰਕੇ ਆਪਣੇ ਉਮੀਦਵਾਰਾਂ ਨੂੰ ਜਿਤਾਇਆ ਹੈ। ਜਿਸ ਤੇ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਲਗਾਤਾਰ ਬਿਹਾਰ ਵਿੱਚ ਬੋਲ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਸਿਰਫ ਝੂਠੇ ਅਤੇ ਫੋਕੇ ਵਾਦਿਆਂ ਕਰਕੇ ਆਈ ਜਿਸ ਨੇ ਪੰਜਾਬ ਵਿੱਚ ਕੰਮ ਕਰਨ ਦੀ ਬਜਾਏ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ ਹਨ। ਲੈਂਡ ਪੂਲ ਵਰਗੀਆਂ ਸਕੀਮਾਂ ਲਿਆ ਕੇ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕੀਤੀ।
ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਹਨ। ਉਹਨਾਂ ਕਿਹਾ ਕਿ 2027 ਵਿੱਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ।ਸਾਨੂੰ ਏਕਤਾ ਅਖੰਡਤਾ ਬਣਾ ਕੇ ਹਲਕਾ ਇੰਚਾਰਜਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਬੂਥ ਸੰਗਠਨ ਮਜਬੂਤ ਕਰਨੇ ਚਾਹੀਦੇ ਹਨ।
ਇਸ ਮੌਕੇ ਹਲਕਾ ਇੰਚਾਰਜ ਬਿਕਰਮ ਮੋਫਰ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਹਨਾਂ ਨੂੰ ਹਲਕੇ ਅੰਦਰ ਇੱਕ ਮੌਕਾ ਮਿਲਣਾ ਜਰੂਰੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਜਿਲ੍ਹਾ ਪਰਿਸ਼ਦ ਚੇਅਰਮੈਨ ਰਹਿੰਦਿਆਂ ਉਹਨਾਂ ਹਲਕੇ ਦੇ ਵਿਕਾਸ ਲਈ ਅਨੇਕਾਂ ਕੰਮ ਕਰਾਏ। ਜੇਕਰ 2027 ਵਿੱਚ ਉਹਨਾਂ ਨੂੰ ਮੌਕਾ ਮਿਲਦਾ ਤਾਂ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ। ਕਾਲਜ, ਖੇਡ ਗਰਾਉਂਡ, ਸੜਕਾਂ, ਸਿਹਤ ਸੇਵਾਵਾਂ, ਤੇ ਪੱਖੋਂ ਹਲਕੇ ਨੂੰ ਪੰਜਾਬ ਦਾ ਇੱਕ ਨੰਬਰ ਹਲਕਾ ਬਣਾਇਆ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਨੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਅੰਦਰ ਆਮ ਪਾਰਟੀ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹ। ਲੈਂਡ ਪੁਲਿੰਗ ਵਰਗੀਆਂ ਸਕੀਮਾਂ ਲਿਆ ਕੇ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਚਾਹੁੰਦੀ ਸੀ ਪਰ ਕਾਂਗਰਸ ਪਾਰਟੀ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਤਾਂ ਜੋ ਉਹਨਾਂ ਨੂੰ ਇਸ ਸਕੀਮ ਵਾਪਸ ਲੈਣੀ ਪਈ ਉਹਨਾਂ ਕਿਹਾ ਕਿ ਪੇਂਡੂ ਖੇਤਰ ਹੋਣ ਕਰਕੇ ਹਲਕਾ ਸਰਦੂਲਗੜ੍ਹ ਦੇ ਵਰਕਰਾਂ ਦੀ ਮੰਗ ਨੂੰ ਦੇਖਦਿਆਂ ਕਾਂਗਰਸ ਹਾਈ ਕਮਾਨ 207 ਵਿੱਚ ਇੱਕ ਚੰਗਾ ਫੈਸਲਾ ਲਵੇ ਤਾਂ ਜੋ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਵੱਡੀ ਲੀਡ ਲੈ ਕੇ ਜਿੱਤ ਸਕੇ।ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਲਸ਼ਮਣ ਸਿੰਘ ਦਸੌਧੀਅ ਬਾਬਾ ਮੱਖਣ ਮੁਨੀ ਜੀ ਡੁਮ, ਸੀਨੀਅਰ ਆਗੂ ਸਤਪਾਲ ਵਰਮਾ,ਰਣਵੀਰ ਸਿੰਘ ਰਾਏਪੁਰ ,ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ਝਨੀਰ ਜਿੰਮੀ ਮਾਖਾ ਖੁਸ਼ਵਿੰਦਰ ਸਿੰਘ ਕਾਟਾ ਝਨੀਰ ਭਿੰਦਰ ਸਿੰਘ ਝਨੀਰ ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ , ਰਾਮ ਕਿਸਨ ਜਟਾਣਾ ਬਲਾਕ ਪ੍ਰਧਾਨ ਸਰਦੂਲਗੜ੍ਹ ਜਸਪ੍ਰੀਤ ਸਿੰਘ ਫਤਿਹਪੁਰ,ਯੂਥ ਆਗੂ ਜਸਵਿੰਦਰ ਸਿੰਘ ਕੋਰ ਵਾਲਾ ,ਗੋਬਿੰਦ ਸਿੰਘ ਰਾਜੂ ਸਰਪੰਚ ਅਕਾਵਾਲੀ ਐਡਵੋਕੇਟ ਭੁਪਿੰਦਰ ਸਿੰਘ ਸਰਾਂ ਸਾਬਕਾ ਐਮਸੀ ਸੁਖਵਿੰਦਰ ਸਿੰਘ ਸੁੱਖਾ ਭਾਊ ਐਡਵੋਕੇਟ ਕ੍ਰਿਸ਼ਨ ਬਾਠ ਸਰਦੂਲੇਵਾਲਾ ਆਦਿ ਹਾਂ ਹਾਂਜਰ ਸਨ