ਬੱਜਰੀ ਲੈ ਕੇ ਜਾ ਰਹੀ ਟਿੱਪਰ ਲਾਰੀ ਤੇ ਬੱਸ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਚੇਵੇਲਾ ਨੇੜੇ ਟਿੱਪਰ ਤਿਲੰਗਾਨਾ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਆਰਟੀਸੀ) ਦੀ ਬੱਸ ਨਾਲ ਟਕਰਾਅ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਜਰੀ ਬੱਸ ’ਤੇ ਡਿੱਗ ਗਈ। ਇੱਕ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਬੱਸ ਦੇ ਯਾਤਰੀਆਂ ਨੂੰ ਬੱਜਰੀ ਹੇਠੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
Latest News
ਤਿਲੰਗਾਨਾ: ਟਿੱਪਰ ਤੇ ਬੱਸ ਦੀ ਟੱਕਰ ’ਚ 16 ਮੌਤਾਂ, 8 ਜ਼ਖ਼ਮੀ
- November 3, 2025
- 0 Comments
- Less than a minute
- 463 Views
Leave feedback about this