- ਜੇ ਈ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੰਮ ਸਰਕਾਰੀ ਹਦਾਇਤਾਂ ਮੁਤਾਬਿਕ ਸਹੀ ਹੋਇਆ ਹੈ
- ਠੇਕੇਦਾਰ ਵੱਲੋਂ ਮਹਿਕਮੇ ਨਾਲ ਮਿਲਕੇ ਗੋਲਮਾਲ ਕਰਨ ਦਾ ਸੱਕ
ਸਰਦੂਲਗੜ੍ਹ 8 ਜਨਵਰੀ (ਲਛਮਣ ਸਿੰਘ ਸਿੱਧੂ ):ਸਰਦੂਲਗੜ ਸ਼ਹਿਰ ਵਿੱਚ ਸਰਕਾਰ ਦੁਆਰਾ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ ਹਨ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਸ਼ਹਿਰ ਅੰਦਰ ਕੀਤੇ ਕੁਝ ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕਰਕੇ ਠੇਕੇਦਾਰ ਵੱਲੋਂ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਦੀ ਤਾਜ਼ਾ ਉਦਾਹਰਨ ਕੁਝ ਸਮਾਂ ਪਹਿਲਾਂ ਬਣੀ ਸਰਦੂਲਗੜ੍ਹ ਸ਼ਹਿਰ ਦੀ ਬਿਸਕੁਟਾਂ ਵਾਲੀ ਗਲੀ ਸਮੇਤ ਹੋਰ ਵੀ ਵੱਖ-ਵੱਖ ਕੰਮਾਂ ਵਿੱਚ ਉਚਿਤ ਮਟੀਰੀਅਲ ਦੀ ਵਰਤੋਂ ਨਾ ਹੋਣ ਕਰਕੇ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇਸ ਗਲੀ ਨਾਲ ਸੰਬੰਧਿਤ ਅਤੇ ਸ਼ਹਿਰ ਅੰਦਰ ਅਮਨ ਕਾਨੂੰਨ ਅਤੇ ਵਿਕਾਸ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਠੇਕੇਦਾਰ ਵੱਲੋਂ ਜਦੋਂ ਇਹ ਬਿਸਕੁਟਾਂ ਵਾਲੀ ਗਲੀ ਬਣਾਈ ਗਈ ਸੀ ਤਾਂ ਉਸ ਸਮੇਂ ਸਬੰਧਿਤ ਮਹਿਕਮੇ ਵੱਲੋਂ ਕੋਈ ਜਿਆਦਾ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਸਬੰਧਤ ਠੇਕੇਦਾਰ ਵੱਲੋਂ ਉੱਚਤ ਮਟੀਰੀਅਲ ਵਰਤਿਆ ਨਹੀਂ ਗਿਆ ਅਤੇ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਗਿਆ ਹੈ। ਲੋਕਾਂ ਦਾ ਕਹਿਣਾ ਕਿ ਇਹ ਗਲੀ ਬਣਨ ਤੋਂ ਥੋੜਾ ਸਮਾਂ ਬਾਅਦ ਹੀ ਇਸ ਗਲੀ ਦੀਆਂ ਇੱਟਾਂ ਟੁੱਟਣ ਅਤੇ ਉਖੜਨ ਲੱਗ ਪਈਆਂ ਹਨ ਉਹਨਾਂ ਸੂਬਾ ਸਰਕਾਰ ਡਿਪਟੀ ਕਮਿਸ਼ਨਰ ਮਾਨਸਾ ਅਤੇ ਸੰਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕਰਕੇ ਸਬੰਧਤ ਠੇਕੇਦਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਗਲੀ ਨੂੰ ਮੁੜ ਤੋਂ ਨਵੇਂ ਸਿਰੇ ਤੋਂ ਬਣਵਾਇਆ ਜਾਵੇ। ਜਦ ਇਸ ਸਬੰਧੀ ਜੇਈ ਰਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਹਿਕਮੇ ਦੀਆਂ ਹਦਾਇਤਾਂ ਮੁਤਾਬਕ ਕੰਮ ਸਹੀ ਕਰਵਾਇਆ ਗਿਆ ਹੈ!
Leave feedback about this