15ਜਨਵਰੀ ਨੂੰ ਸਿਹਤ ਬੀਮਾ ਯੋਜਨਾ ਕਾਰਡ ਬਣਾਉਣੇ ਸ਼ੁਰੂ ਕੀਤੇ ਜਾਣਗੇ -ਗੁਰਮੇਲ ਭੰਮਾ।
ਸਰਦੂਲਗੜ੍ਹ 7 ਜਨਵਰੀ- (ਲਸ਼ਮਣ ਸਿੱਧੂ ) ਅੱਜ ਆਮ ਆਦਮੀ ਪਾਰਟੀ ਦੇ ਬਲਾਕਪ੍ਰਧਾਨਾਂ ਯੂਥ ਕੁਆਡੀਨੇਟਰਾਂ ਅਤੇ ਅਹੁਦੇਦਾਰਾਂ ਦੀ ਇਕ ਮੀਟਿੰਗ ਰੈਸਟ ਹਾਊਸ ਮਾਨਸਾ ਵਿਖੇ ਹਲਕਾ ਸਰਦੂਲਗੜ੍ਹ ਦੇ ਯੂਥ ਕੁਆਡੀਨੇਟਰ ਸੁਖਵਿੰਦਰ ਸਿੰਘ ਖੋਖਰ ਦੀ ਅਗਵਾਈ ਵਿੱਚ ਹੋਈ ਇਸ ਮੌਕੇ ਉਨਾਂ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਜੋ ਸਿਹਤ ਬੀਮਾ ਯੋਜਨਾ ਚਾਲੂ ਕੀਤੀ ਜਾਣੀ ਹੈ ਉਸ ਦੇ ਸਬੰਧ ਦੇ ਵਿੱਚ ਆਉਣ ਵਾਲੀ 15 ਜਨਵਰੀ ਨੂੰ ਪਿੰਡਾਂ ਵਿੱਚ ਹਰ ਇੱਕ ਪਰਿਵਾਰ ਦੇ 10ਲੱਖ ਰੁਪਏ ਦੇ ਬੀਮਾ ਯੋਜਨਾ ਕਾਰਡ ਬਣਾਏ ਜਾਣਗੇ ਜਿਸ ਵਿੱਚ ਹਰ ਇੱਕ ਪਰਿਵਾਰ ਦੇ 10 ਲੱਖ ਰੁਪਏ ਤੱਕ ਆਪਣਾ ਇਲਾਜ ਪੰਜਾਬ ਦੇ ਕਰੀਬ 500 ਹਸਪਤਾਲਾਂ ਦੇ ਵਿੱਚ ਮੁਫਤ ਕਰਵਾ ਸਕਣਗੇ ਉਨਾਂ ਇਹ ਵੀ ਦੱਸਿਆ ਕਿ ਹਰ ਇੱਕ ਪਿੰਡ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪਾਰਟੀ ਦੇ ਜਿੰਮੇਵਾਰ ਵਿਅਕਤੀ ਜਾਂ ਅਹੁਦੇਦਾਰ ਨੂੰ ਇਕ ਮਸ਼ੀਨ ਦਿੱਤੀ ਜਾਵੇਗੀ ਜ਼ੋ ਕੇ ਉਹ ਵਿਅਕਤੀ ਸਾਰੇ ਪਿੰਡ ਦੇ ਪਰਿਵਾਰਾਂ ਦੀ ਸਲਿੱਪ ਬਣਾ ਕਿ ਦੇਵੇਗਾ ਇਹ ਸਲਿੱਪ ਪਰਿਵਾਰ ਦੇ ਮੈਂਬਰ ਸੰਬੰਧਤ ਡਿਸਪੈਂਸਰੀ ਵਿਚ ਲੈ ਕਿ ਜਾਣਗੇ ਜਿਥੇ ਉਹਨਾਂ ਦੀ ਰਜਿਸਟ੍ਰੇਸਨ ਹੋਵੇਗੀ ਅਤੇ ਰਜਿਸਟ੍ਰੇਸਨ ਤੋਂ ਬਾਅਦ 15 ਦਿਨਾਂ ਦੇ ਅੰਦਰ ਕਾਰਡ ਬਣ ਕਿ ਪਿੰਡ ਦੇ ਯੂਥ ਕੋਆਡੀਨੇਟਰ ਕੋਲ ਪਹੁੰਚ ਕਿ ਸਾਰਿਆਂ ਨੂੰ ਵੰਡ ਦਿਤੇ ਜਾਣਗੇ ਇਸ ਮੌਕੇ ਹਲਕਾ ਸੰਗਠਨ ਸਰਦੂਲਗੜ੍ਹ ਦੇ ਇੰਚਾਰਜ ਹਰਦੇਵ ਸਿੰਘ ਉਲਕ ਹਲਕਾ ਸਰਦੂਲਗੜ੍ਹ ਦੇ ਮੀਡੀਆ ਇੰਚਾਰਜ ਗੁਰਮੇਲ ਸਿੰਘ ਭੰਮਾ ਨੇ ਵੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀ ਸਿਹਤ ਦੇ ਇਲਾਜ ਲਈ ਚਲਾਈ ਗਈ 10ਲੱਖ ਦੇ ਇਲਾਜ ਦੀ ਇਹ ਬੀਮਾ ਯੋਜਨਾ ਨੂੰ ਘਰ ਘਰ ਤਕ ਪਹੁੰਚਾਉਣ ਲਈ ਹਲਕਾ ਸਰਦੂਲਗੜ੍ਹ ਦੇ ਅਹੁਦੇਦਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ |ਇਸ ਮੌਕੇ ਸੁਮਨਦੀਪ ਸਿੰਘ ਬਲਾਕ ਪ੍ਰਧਾਨ ਨੰਗਲ ਕਲਾਂ, ਬਿੰਦਰ ਸਿੰਘ ਮਾਖਾ ਅੰਗਰੇਜ ਸਿੰਘ ਮਾਨਖੇੜਾ ਗੁਰਜੰਟ ਸਿੰਘ, ਕਮਲਜੀਤ ਸਿੰਘ ਜਵਾਹਰਕੇ ਕੁਲਵੰਤ ਸਿੰਘ ਸੰਘਾ ਜਿਲ੍ਹਾ ਪ੍ਰੀਸ਼ਦ ਮੈਂਬਰ, ਕੁਲਵਿੰਦਰ ਸਿੰਘ ਬਾਬਾ ਭੰਮੇ ਕਲਾਂ, ਗੁਰਵਿੰਦਰ ਸਿੰਘ ਸਰਪੰਚ ਭੰਮੇ ਕਲਾਂ, ਸੁਖਦੇਵ ਸਿੰਘ ਆਹਲੂਪੁਰ, ਸੁਰਜੀਤ ਸਿੰਘ ਮਾਖਾ ਡਰੈਕਟਰ ਕੋਆਪ੍ਰੇਟਿਵ ਬੈਂਕ ਮਾਨਸਾ ਹਾਜਰ ਸਨ।
Leave feedback about this