ਮਾਨਸਾ, 4 ਮਾਰਚ :
ਅਜਾਦੀ ਤੋ ਬਾਅਦ ਭਾਰਤ ਦੀ ਮਿਹਨਤਕਸ ਅਵਾਮ ਲਈ ਬਣੇ ਸੱਭ ਤੋ ਪ੍ਰਭਾਵਸਾਲੀ ਮਨਰੇਗਾ ਸਕੀਮ ਨੂੰ ਖਤਮ ਕਰਕੇ ਮੋਦੀ ਹਕੂਮਤ ਨੇ ਮਿਹਨਤਕਸ ਲੋਕਾ ਨਾਲ ਧ੍ਰੋਹ ਕਮਾਇਆ ਹੈ, ਜਿਸਨੂੰ ਮਜਦੂਰ ਜਮਾਤ ਕਿਸੇ ਕੀਮਤ ਤੇ ਵੀ ਬਰਦਾਸਤ ਨਹੀ ਕਰੇਗੀ ਤੇ ਮਨਰੇਗਾ ਸਕੀਮ ਦੀ ਮੁੜ ਬਹਾਲੀ ਤੱਕ ਸੰਘਰਸ ਜਾਰੀ ਰਹੇਗਾ, ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਮਾਖਾ ਵਿੱਖੇ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਕੌਸਲ ਮੈਬਰ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ।
ਐਡਵੋਕੇਟ ਉੱਡਤ ਨੇ ਕਿਹਾ ਕਿ ਦੇਸ ਦੀ ਮੋਦੀ ਹਕੂਮਤ ਪੂਰੀ ਤਰ੍ਹਾ ਕਾਰਪੋਰੇਟ ਘਰਾਣਿਆ ਦੇ ਇਸਾਰਿਆ ਤੇ ਕੰਮ ਕਰ ਰਹੀ ਹੈ ਤੇ ਮਜਦੂਰ ਪੱਖੀ ਤੇ ਆਮ ਲੋਕਾਂ ਪੱਖੀ ਸਕੀਮਾ ਦਾ ਲਗਾਤਾਰ ਭੋਗ ਪਾ ਰਹੀ ਹੈ , ਅਨੇਕਾ ਕੁਰਬਾਨੀਆ ਸਦਕਾ ਹੌਦ ਵਿੱਚ ਆਏ ਕਿਰਤ ਕਾਨੂੰਨਾ ਦਾ ਭੋਗ ਪਾ ਕੇ ਚਾਰ ਲੇਬਰ ਕੌਡ ਬਣਾ ਦਿੱਤੇ , ਜੋ ਮਜਦੂਰਾ ਨੂੰ ਬੰਧੂਆ ਮਜਦੂਰ ਬਣਾਉਣ ਬਣਾ ਕੇ ਰੱਖ ਦੇਣਗੇ , ਬਿਜਲੀ ਐਕਟ 2025 ਬਣਾ ਕੇ ਬਿਜਲੀ ਖੇਤਰ ਵਿੱਚ ਕਾਰਪੋਰੇਟ ਘਰਾਣਿਆ ਦੀ ਮਨੋਪੱਲੀ ਬਣਾ ਕੇ ਰੱਖ ਦਿੱਤੀ ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਕੇਦਰ ਦੀ ਮੋਦੀ ਹਕੂਮਤ ਤੋ ਕਿਸੇ ਗੱਲੋ ਘੱਟ ਨਹੀ , ਬਲਕਿ ਕਿ ਮੋਦੀ ਸਰਕਾਰ ਦੀ ਜੂਨੀਅਰ ਪਾਟਨਰ ਬਣ ਕੇ ਵਿਚਰ ਰਹੀ ਹੈ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਕੇਵਲ ਸਿੰਘ ਚਾਹਿਲਾਵਾਲਾ, ਜਸਪਾਲ ਸਿੰਘ ਧਿੰਗੜ, ਭੋਲਾ ਸਿੰਘ ਮਾਖਾ , ਬਲਦੇਵ ਸਿੰਘ ਮਾਖਾ , ਪੂਰਨ ਸਿੰਘ ਮਾਖਾ, ਕਰਨੈਲ ਸਿੰਘ ਮਾਖਾ ਆਦਿ ਨੇ ਵੀ ਆਦਿ ਹਾਜਰ ਸਨ।
ਜਾਰੀ ਕਰਤਾ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਮੋਬਾਈਲ: 9463291722
Leave feedback about this