Latest News Punjab

ਮੰਗਾਂ ਨੂੰ ਲੈ ਕੇ PWD ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦਾ ਵਫ਼ਦ ਅਧਿਕਾਰੀਆਂ ਨੂੰ ਮਿਲਿਆ

ਪਟਿਆਲਾ, ਮਾਰਚ 19 :

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾ ਤੇ ਇਨਲਿਸਟਮੈਂਟ , ਆਊਟਸੋਰਸਿੰਗ ਕਾਮਿਆਂ ਦੀਆਂ ਮੰਗਾਂ ਸਬੰਧੀ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਨਾਨ ਗਜ਼ਟਿਡ ਤੇ ਮੁਖੀ ਵਿੱਤ ਨੂੰ ਮਿਲਿਆ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਨਵੀਨਰ ਮਲਾਗਰ ਸਿੰਘ ਖਮਾਣੋ, ਬਿਕਰ ਸਿੰਘ ਮਾਖਾ , ਮੁਕੇਸ਼ ਕੰਡਾ, ਬਲਵੀਰ ਸਿੰਘ ਹਿਰਦਾਪੁਰ ਨੇ ਦੱਸਿਆ ਕਿ ਟੈਸਟ ਪਾਸ ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪਰਨੀਤ ਗਰਗ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਦੀਆਂ।

ਪੰਜ ਡਵੀਜ਼ਨਾਂ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੇ ਕੇਸ ਨਹੀਂ ਭੇਜੇ ਜਾ ਰਹੇ, ਜਿਸ ਕਾਰਨ ਮੁਲਾਜ਼ਮਾਂ ਦੀ ਪ੍ਰਮੋਸ਼ਨਾਂ ਸੰਬੰਧੀ ਦੇਰੀ ਹੋ ਰਹੀ ਹੈ, ਇਹਨਾਂ ਦੱਸਿਆ ਕਿ ਤਕਰੀਬਨ ਟੈਸਟ ਪਾਸ ਕਰਮਚਾਰੀ ਸਾਰੇ ਹੀ ਪ੍ਰਮੋਟ ਹੋ ਜਾਣਗੇ।

ਇਹਨਾ ਸੰਘਰਸ਼ ਕਮੇਟੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜਿਨਾਂ ਡਿਵੀਜਨਾਂ ਵੱਲੋਂ ਕੇਸ ਨਹੀਂ ਆ ਰਹੇ ਉਹਨਾਂ ਚ ਨਿੱਜੀ ਦਖਲ ਦੇ ਕੇ ਕੇਸ ਭਿਜਵਾਏ ਜਾਣ ਤਾਂ ਜੋ ਸੀਨੀਅਰਤਾ ਸੂਚੀ ਤਿਆਰ ਕਰਕੇ ਵਿਭਾਗੀ ਮੁਖੀ ਨੂੰ ਭੇਜੀ ਜਾ ਸਕੇ।

ਇਨ੍ਹਾਂ ਦੱਸਿਆ ਕਿ ਇਨਲਿਸਟੀਮੈਂਟ ਤੇ ਆਊਟਸੋਰਸਿੰਗ ਕਾਮਿਆਂ ਦੀ ਪ੍ਰਪੋਜਲ ਸਬੰਧੀ ਪੰਜਾਬ ਸਰਕਾਰ ਵੱਲੋਂ ਜਿਨਾਂ ਵਿਭਾਗ

Leave feedback about this

  • Service