Latest News

ਮੀਡੀਆ ਕਲੱਬ ਨੇ ਡੀਸੀ ਤੇ ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ।

ਮਾਨਸਾ 6 ਜਨਵਰੀ (ਲਛਮਣ ਸਿੱਧੂ)– ਬੀਤੇ ਦਿਨੀ ਪੁਲਿਸ ਵੱਲੋਂ ਪੱਤਰਕਾਰਾਂ ਤੇ ਦਰਜ ਕੀਤੇ ਝੂਠੇ ਮਾਮਲੇ ਦੀ ਮੀਡੀਆ ਕਲੱਬ ਮਾਨਸਾ ਵੱਲੋ ਨਿਖੇਧੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡੀ ਸੀ ਮਾਨਸਾ ਰਾਹੀਂ ਤੇ ਡੀਜੀਪੀ ਪੰਜਾਬ ਨੂੰ ਐਸ ਐਸ ਪੀ ਮਾਨਸਾ ਰਾਹੀਂ ਮੰਗ ਪੱਤਰ ਭੇਜਕੇ ਪੱਤਰਕਾਰਾਂ ਤੇ ਦਰਜ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਅੱਜ ਪ੍ਰਧਾਨ ਜਗਦੀਸ਼ ਬਾਂਸਲ ਤੇ ਬਲਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਡੀਆ ਕਲੱਬ ਮਾਨਸਾ ਦੀ ਮੀਟਿੰਗ ਵਿੱਚ ਜਿਲ੍ਹੇ ਦੇ ਵੱਖ ਵੱਖ ਸਟੇਸ਼ਨਾਂ ਤੋਂ ਵੱਡੀ ਗਿਣਤੀ ਚ ਪੱਤਰਕਾਰ ਸ਼ਾਮਲ ਹੋਏ, ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਰੱਖਣ ਲਈ ਸਰਕਾਰ ਤਰੁੰਤ ਕਦਮ ਚੁੱਕੇ ਤੇ ਝੂਠੇ ਦਰਜ ਮਾਮਲੇ ਨੂੰ ਰੱਦ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਪਰਮਦੀਪ ਰਾਣਾ, ਜਗਸੀਰ ਬਿੱਲੂ, ਤਰਸੇਮ ਸੇਮੀ, ਸੁਰੇਸ਼ ਪਾਇਲਟ, ਸੰਜੀਵ ਲੱਕੀ, ਗਿਆਨ ਸਿੰਘ, ਪੁਨੀਤ ਗਰਗ, ਸੁਮਿਤ ਸੇਠੀ, ਵਿੱਕੀ ਰਾਣਾ, ਮੁਨੀਸ਼ ਸ਼ਰਮਾ, ਮੰਗਾ ਰੱਲਾ, ਅਮਨਦੀਪ ਸਿੰਘ, ਸੋਨੂ ਕੁਮਾਰ, ਅਤੇ ਸਰਦੂਲਗੜ੍ਹ ਯੂਨਾਈਟਡ ਮੀਡੀਆ ਕਲੱਬ ਦੇ ਪ੍ਰਧਾਨ ਲਛਮਣ ਸਿੰਘ ਸਿੱਧੂ, ਬਲਜੀਤ ਪਾਲ, ਜਸਵਿੰਦਰ ਜੋੜਕੀਆ, ਵਿਨੋਦ ਜੈਨ, ਜੀ ਐਮ ਅਰੋੜਾ, ਪ੍ਰਕਾਸ਼ ਜੈਲਦਾਰ, ਝੁਨੀਰ ਤੋਂ ਪ੍ਰਧਾਨ ਬਲਜਿੰਦਰ ਸਿੰਘ ਚੌਹਾਨ, ਸੰਜੀਵ ਕੁਮਾਰ, ਗੁਰਵਿੰਦਰ ਭੋਲਾ, ਜਸਵਿੰਦਰ ਜਟਾਣਾ, ਮੀਡੀਆ ਕਲੱਬ ਸਰਦੂਲਗੜ੍ਹ ਤੋਂ ਪ੍ਰਧਾਨ ਬੁੱਧਰਾਮ ਬਾਂਸਲ, ਸੰਜੀਵ ਸਿੰਗਲਾ, ਰਣਜੀਤ ਗਰਗ, ਗੁਰਜੀਤ ਸੰਧੂ, ਵਰਿੰਦਰ ਸੋਨੀ, ਦਲਜੀਤ ਸਿੰਘ ਆਦਿ ਪੱਤਰਕਾਰ ਵੱਡੀ ਗਿਣਤੀ ਚ ਸ਼ਾਮਲ ਹੋਏ।

Leave feedback about this

  • Service