ਮਾਨਸਾ 19 ਜਨਵਰੀ -ਅੱਜ ਸ਼ਹਿਰ ਬਰੇਟਾ ਵਿੱਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਯੁੱਧ ਨਸ਼ਿਆ ਵਿਰੁੱਧ ਜਾਗਰੂਕਤਾ ਰੈਲੀ ਨਗਰ ਕੌਂਸਲ ਬਰੇਟਾ ਵਿੱਚੋਂ ਸ਼ੁਰੂ ਕਰਕੇ ਸਮੂਹ ਬਰੇਟਾ ਸ਼ਹਿਰ ਵਿੱਚੋਂ ਕੱਢੀ ਗਈ। ਜਿਸਦੀ ਅਗਵਾਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਜੀ ਵੱਲੋਂ ਖੁਦ ਕੀਤੀ ਗਈ। ਇਸ ਜਾਗਰੂਕਤਾ ਰੈਲੀ ਰਾਂਹੀਂ ਬਰੇਟਾ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਧ ਰਹੇ ਨਸ਼ਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਪੰਜਾਬ ਸਰਕਾਰ ਨਾਲ ਰਲ ਕੇ ਨਸ਼ਿਆ ਨੂੰ ਠੱਲ ਪਾਉਣ ਲਈ ਅਤੇ ਸ਼ਹਿਰ ਵਿੱਚੋਂ ਨਸ਼ਿਆ ਦਾ ਸਫਾਇਆ ਕਰਨ ਲਈ ਇੱਕ ਜੁਟਤਾ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ, ਤਾਂ ਜੋ ਪੰਜਾਬ ਵਿੱਚੋਂ ਨਸ਼ਿਆ ਦੀ ਜੜ ਨੂੰ ਪੁਟਿਆ ਜਾ ਸਕੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗਾਂਧੀ ਰਾਮ ਸਿੰਗਲਾ, ਆਮ ਆਦਮੀ ਪਾਰਟੀ ਦੇ ਸਹਿਰੀ ਪ੍ਰਧਾਨ ਕੇਵਲ ਸਰਮਾਂ, ਪੰਜਾਬ ਰਾਜ ਟ੍ਰੇਡਜ਼ ਕਮਿਸ਼ਨ ਦੇ ਚੇਅਰਮੈਨ ਲਲਿਤ ਜੈਨ, ਚੇਅਰਮੈਨ ਮਾਰਕਿਟ ਕਮੇਟੀ ਚਮਕੌਰ ਸਿੰਘ, ਬਲਾਕ ਪ੍ਰਧਾਨ ਕਾਕੂ ਬਰੇਟਾ, ਪ੍ਰੀਤ ਕੁਮਾਰ, ਕੁਲਵਿੰਦਰ ਸਿੰਘ ਖੁਡਾਲ, ਯੂਥ ਵਿੰਗ ਪ੍ਰਧਾਨ ਗਗਨਦੀਪ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਛਮਣ ਦਾਸ, ਬੀ.ਸੀ ਵਿੰਗ ਦੇ ਪ੍ਰਧਾਨ ਦਵਿੰਦਰ ਕਟੋਦੀਆਂ, ਟਰੱਕ ਯੂਨੀਅਨ ਪ੍ਰਧਾਨ ਰਾਜਵੀਰ ਸਿੰਘ, ਟ੍ਰੇਡ ਵਿੰਗ ਤੋਂ ਸੰਦੀਪ ਬੱਗਾ, ਯੁਗੇਸ਼ ਗੁਪਤਾ, ਮਨਿੰਦਰ ਕੁਮਾਰ, ਐਸ.ਸੀ ਵਿੰਗ ਦੇ ਰਾਕੇਸ ਕੁਮਾਰ, ਜੀਵਨ ਸਿੰਘ ਅਤੇ ਪਾਰਟੀ ਵਰਕਰ ਪ੍ਰਿੰਸੀਪਲ ਦਰਸ਼ਨ ਸਿੰਘ, ਵਿਕੇਸ ਕੁਮਾਰ, ਲਖਵਿੰਦਰ ਕੁਮਾਰ, ਡਾ. ਸੰਸਾਰ ਸਿੰਘ, ਰਾਜੇਸ ਕੁਮਾਰ, ਨਵਦੀਪ ਸਿੰਗਲਾ, ਗੋਕਲ ਚੰਦ, ਅਮਰੀਕ ਸਿੰਘ, ਸੱਤਪਾਲ, ਰਘਵੀਰ ਗੁਡੂ, ਖੇਮ ਚੰਦ, ਮਨੋਹਰ ਕੁਮਾਰ, ਪ੍ਰਵੀਨ ਗੰਗਾ, ਕਪਿਲ ਦੇਵ, ਰਾਮਜੀਤ ਫੌਜੀ, ਪਾਲਾ ਨੰਬਰਦਾਰ, ਕੇਵਲ ਫੂਲਾ, ਗੁਰਮੇਲ ਸਿੰਘ, ਅਮਜਦ ਖਾਂਨ, ਰਾਹੁਲ ਗਰਗ, ਪੰਕਜ ਸਿੰਗਲਾ, ਲਾਲੀ ਪਾਸਟਰ, ਐਮ.ਸੀ ਪ੍ਰਕਾਸ ਸਿੰਘ, ਨਗਰ ਕੌਂਸਲ ਬਰੇਟਾ ਦੇ ਸਮੂਹ ਕਰਮਚਾਰੀ ਅਤੇ ਸ਼ਹਿਰ ਨਿਵਾਸੀ ਮੌਜੂਦ ਰਹੇ।
Latest News
ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ
- January 19, 2026
- 0 Comments
- Less than a minute
- 165 Views
Leave feedback about this