ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਡੀ ਜੀ ਪੀ ਭਾਗ ਲੈਣਗੇ
ਚੰਡੀਗੜ੍ਹ, 14 ਜੁਲਾਈ
ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰ ਗਿਰੋਹਾਂ ਖ਼ਿਲਾਫ਼ ਕਾਰਵਾਈ ਚ ਤੇਜ਼ੀ ਲਿਆਉਣ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ ਆਈ ਏ) ਮੰਗਲਵਾਰ ਨੂੰ ਉੱਤਰੀ ਭਾਰਤ ਦੇ ਪੰਜ ਸੂਬਿਆਂ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨਾਲ ਉੱਚ ਪੱਧਰੀ ਬੈਠਕ ਕਰੇਗੀ। ਇਨ੍ਹਾਂ ਗਿਰੋਹਾਂ ਨੇ ਆਪਣਾ ਨੈੱਟਵਰਕ ਸੂਬਾਈ ਹੱਦਾਂ ਤੋਂ ਪਰੇ ਤੱਕ ਫੈਲਾ ਲਿਆ ਹੈ।
ਪੰਜਾਬ ਪੁਲਿਸ ਦੀ ਮੇਜ਼ਬਾਨੀ ਹੇਠ ਅਤੇ ਐਨ ਆਈ ਏ ਵੱਲੋਂ ਕਰਵਾਈ ਜਾ ਰਹੀ ਇਸ ਬੈਠਕ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਡੀ ਜੀ ਪੀ ਦੇ ਨਾਲ-ਨਾਲ ਐਨਆਈਏ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।
ਸੂਤਰਾਂ ਮੁਤਾਬਕ, ਬੈਠਕ ਦਾ ਮੁੱਖ ਕੇਂਦਰ ਉਨ੍ਹਾਂ ਅੰਤਰਰਾਜੀ ਗੈਂਗਸਟਰ ਨੈੱਟਵਰਕਾਂ ਨੂੰ ਤੋੜਨਾ ਹੋਵੇਗਾ ਜਿਨ੍ਹਾਂ ਨੇ ਸ਼ੂਟਰਾਂ, ਹਥਿਆਰਾਂ, ਲੌਜਿਸਟਿਕ ਸਹਾਇਤਾ ਅਤੇ ਹੋਰ ਸਰੋਤਾਂ ਨੂੰ ਆਪਸ ਵਿੱਚ ਸਾਂਝਾ ਕਰਕੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਆਪਣੀਆਂ ਗਤੀਵਿਧੀਆਂ ਦਾ ਵਿਸਥਾਰ ਕੀਤਾ ਹੈ। ਇਸ ਦੌਰਾਨ ਨਸ਼ਾ ਤਸਕਰੀ ਅਤੇ ਸਰਹੱਦ ਪਾਰ ਤੋਂ ਹੋਣ ਵਾਲੇ ਅੱਤਵਾਦ ਨਾਲ ਨਜਿੱਠਣ ਲਈ ਅੰਤਰਰਾਜੀ ਪੁਲਿਸ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ‘ਤੇ ਵੀ ਚਰਚਾ ਹੋਵੇਗੀ।
Leave feedback about this