Crime

ਅਬੋਹਰ ਸਿਵਲ ਹਸਪਤਾਲ ਵਿੱਚ ਡਾੱਕਟਰ ਦੀ ਨਾਮੌਜੂਦਗੀ ਨੇ ਲਈ ਗਰਭਵਤੀ ਦੀ ਜਾਨ

ਅਬੋਹਰ, 4 ਅਕਤੂਬਰ:

ਸਿਹਤ ਸਹੂਲਤਾਂ ਸਬੰਧੀ ਕੀਤੇ ਜਾ ਰਹੇ ਆਮ ਆਦਮੀ ਪਾਰਟੀ ਦੇ ਵਾਦੇ ਉਦੋਂ ਲਿਫਾਫੇਬਾਜ਼ੀ ਜਾਪੇ ਜਦੋਂ ਸਿਵਲ ਹਸਪਤਾਲ ਵਿੱਚ ਇੱਕ ਗਰਭਵਤੀ ਮਹਿਲਾ ਨੂੰ ਡਾਕਟਰ ਦੀ ਗੈਰਹਾਜ਼ਰੀ ਵਿੱਚ ਇੱਕ ਨਰਸ ਨੇ ਡਿਲੀਵਰੀ ਕਰਨ ਦੀ ਕੋਸਿ਼ਸ਼ ਕੀਤੀ ਪਰ ਉਸਦੀ ਮੌਤ ਹੋ ਗਈ । ਮਹਿਲਾ ਦੇ ਪਤੀ ਦੀਪਕ ਕੁਮਾਲ ਵਾਸੀ ਫਾਜਿ਼ਲਕਾ ਰੋੜ ਅਬੋਹਰ ਨੇ ਦੱਸਿਆ ਕਿ ਉਸਦੀ ਪਤਨੀ ਪੱਲਵੀ ਨੂੰ ਵੀਰਵਾਰ ਸ਼ਾਮ ਡਿਲੀਵਰੀ ਲਈ ਸਿਵਲ ਹਸਪਤਾਲ ਦੇ ਨਰਸਿੰਗ ਵਾਰਡ ਵਿੱਚ ਦਾਖਲ ਕਰਵਾਇਆ ਪਰ ਉੱਥੇ ਕੋਈ ਡਾਕਟਰ ਨਹੀਂ ਸੀ ਤੇ ਇੱਕ ਨਰਸ ਨੇ ਡਿਲੀਵਰੀ ਕਰਵਾਉਣ ਦੀ ਕੋਸਿ਼ਸ਼ ਕੀਤੀ । ਮਾਮਲਾ ਬਿਗੜਦਾ ਵੇਖ ਉਸਨੇ ਮਰੀਜ਼ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ । ਪਰ ਉਸ ਨਿੱਜੀ ਹਸਪਤਾਲ ਵਿੱਚ ਵੀ ਰਾਤ ਨੂੰ ਕੋਈ ਡਾਕਟਰ ਮੌਜੂਦ ਨਹੀਂ ਸੀ । ਤੀਸਰੇ ਹਸਪਤਾਲ ਵਿੱਚ ਗਏ ਤਾਂ ਉੱਥੇ ਡਾਕਟਰ ਨੇ ਮਹਿਲਾ ਨੂੰ ਮਿਰਤਕ ਘੋਸਿ਼ਤ ਕਰ ਦਿੱਤਾ । ਐਮ ਐਲ ਏ ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਸਰਕਾਰੀ ਹਸਪਤਾਲ ਵਿੱਚ ਗਾਇਨਾਕਾਲੋਜਿਸਟ ਦੀ ਮੰਗੀ ਕੀਤੀ ਪਰ ਉਨ੍ਹਾਂ ਦੀਆਂ ਸਾਰੀਆਂ ਬੇਨਤੀਆਂ ਚੁੱਪੀ ਨਾਲ ਹੀ ਵਾਕਿਫ ਹੁੰਦੀਆਂ ਰਹੀਆਂ ਹਨ । ਸਿਵਲ ਸਰਜਨ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਪੜਤਾਲ ਕਰਣਗੇ ਕਿ ਮੌਕੇ ਤੇ ਮੈਡੀਕਲ ਅਫਸਰ ਕਿਉਂ ਮੌਜੂਦ ਨਹੀਂ ਸੀ ਅਤੇ ਪੱਲਵੀ ਦੀ ਮੌਤ ਦਾ ਕਾਰਨ ਵੀ ਪੋਸਟਮਾਰਟਮ ਤੋਂ ਬਾਦ ਪਤਾ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।

Leave feedback about this

  • Service
Choose Image