Latest News

ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਅੜਿਕਾ ਬਣ ਰਹੀ ਹੈ ਪੰਜਾਬ ਸਰਕਾਰ- ਜਗਜੀਤ ਸਿੰਘ ਮਿਲਖਾ

ਸਰਦੂਲਗੜ 20 ਅਗਸਤ ( ਲਛਮਣ ਸਿੱਧੂ )- ਭਾਜਪਾ ਦੀ ਕੇਦਰ ਸਰਕਾਰ ਵੱਲੋਂ ਲੋਕ ਪੱਖੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨਾਂ ਨੂੰ ਘਰ ਘਰ ਪਹੁੰਚਾਉਣ ਲਈ ਬੀਜੇਪੀ ਪੰਜਾਬ ਵਲੋ ਪੰਜਾਬ ਦੇ ਹਰ ਹਲਕੇ ਵਿੱਚ ਬਲਾਕ ਪੱਧਰ ਤੇ ਪਿੰਡ ਪਿੰਡ ਜਾ ਕੇ ਕੈਂਪ ਲਗਾਏ ਜਾ ਰਹੇ ਸਨ ਜਿਸ ਵਿੱਚ ਹਰ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਸੀ। ਪਰ ਅੱਜ ਪੰਜਾਬ ਸਰਕਾਰ ਦੀ ਸ਼ਹਿ ਤੇ ਹਲਕਾ ਸਰਦੂਲਗੜ੍ਹ ਦੇ ਪਿੰਡ ਬਾਣਾਵਾਲੀ ਵਿਖੇ ਹਰਦੀਪ ਸਿੰਘ ਮੰਡਲ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵੱਲੋ ਲੋਕਾਂ ਨੂੰ ਸੁਵਿਧਾ ਦੇਣ ਲਈ ਲਗਾਏ ਗਏ ਕੈਂਪ ਵਿੱਚ ਪੁਲਸ ਪ੍ਰਸ਼ਾਸਨ ਨੇ ਦਾਖਲ ਅੰਦਾਜ਼ੀ ਕਰਕੇ ਬੰਦ ਕਰਵਾ ਦਿੱਤਾ।ਪ੍ਰਸ਼ਾਸਨ ਦੀ ਇਸ ਕਾਰਵਾਈ ਤੇ ਭਾਜਪਾ ਦੇ ਸਰਦੂਲਗੜ੍ਹ ਤੋਂ ਚੋਣ ਲੜ ਚੁੱਕੇ ਸੀਨੀਅਰ ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਨੇ ਨਿਖੇਦੀ ਕੀਤੀ ਹੈ।ਉਹਨਾਂ ਕਿਹਾ ਕਿ ਕੈਂਪ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਸੀ ਨਾ ਕਿ ਕੁਝ ਗਲਤ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਖੁਦ ਦਾ ਸਹੂਲਤਾਂ ਕੀ ਦੇਣੀਆਂ ਸੀ ਸਗੋਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਅੜਿਕਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਆਉਣ ਵਾਲੀ 2027 ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਪੂਰਨ ਬਹੁਮਤ ਨਾਲ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਉਹਨਾਂ ਕਿਹਾ ਕਿ ਦਿੱਲੀ ਦੀ ਜਨਤਾ ਦੇ ਨਕਾਰੇ ਆਪ ਦੇ ਇੱਕ ਲੀਡਰ ਵੱਲੋ ਪੰਜਾਬ ਅੰਦਰ ਹਰ ਤਰਾਂ ਦੀ ਲੜਾਈ ਝਗੜਾ ਛੱਜੰਤਰ ਰਚਣ ਦੀਆਂ ਪਿਛਲੇ ਦਿਨੀ ਜੋ ਗੱਲਾਂ ਕੀਤੀਆਂ ਗਈਆਂ ਜੋ ਕਿ ਬਹੁਤ ਹੀ ਨਿੰਦਣ ਯੋਗ ਹਨ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ‘!ਜਦ ਇਸ ਸਬੰਧੀ ਥਾਣਾ ਮੁਖੀ ਗੁਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪਿੰਡ ਬਣਾਵਾਲੀ ਵਿਖੇ ਲਗਾਏ ਗਏ ਕੈਂਪ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੜਿਕਾ ਨਹੀਂ ਪਾਇਆ ਗਿਆ ਭਾਜਪਾ ਆਗੂਆਂ ਵੱਲੋਂ ਪੁਲਸ ਪ੍ਰਸਾਸਨ ਤੇ ਦਾਖਲ ਅੰਦਾਜੀ ਕਰਨ ਵਾਲੀ ਗੱਲ ਵਿੱਚ ਕੋਈ ਵੀ ਸੱਚਾਈ ਨਹੀਂ ਹੈ!

Leave feedback about this

  • Service
Choose Image