ਸਿ਼ਮਲਾ, 4 ਅਕਤੂਬਰ: ਮੌਸਮ ਵਿਭਾਗ ਨੇ ਸਿ਼ਮਲਾ ਵਿੱਚ ਕੱਲ ਤੋਂ ਤਿੰਨ ਦਿਨਾਂ ਲਈ ਭਾਰੀ ਮੀਂਹ ਦੇ ਨਾਲ ਬਰਫ ਪੈਣ ਦੀ ਪੇਸ਼ੀਨਗੋਈ ਕੀਤੀ ਹੈ । ਕਈ ਅਲਗ ਅਲਗ ਥਾਂਵਾਂ ਤੇ ਬਿਜਲੀ ਦੇ ਨਾਲ ਝੱਖੜ ਤੇ ਤੇਜ਼ ਹਵਾਵਾਂ ਚੱਲਣ ਦੀ ਗੱਲ ਕਰਦਿਆਂ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ । ਉਨ੍ਹਾਂ ਦੱਸਿਆ ਕਿ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟ ਦੇ ਹਿਸਾਬ ਨਾਲ ਚੱਲਣਗੀਆਂ । ਉਨਾ, ਚੰਬਾ, ਕਾਂਗੜਾ, ਕੁੱਲੂ, ਲਾਹੌਲ ਸਪੀਤੀ ਅਤੇ ਮੰਡੀ ਜਿ਼ਲਿ੍ਹਆਂ ਵਿੱਚ 5 ਅਕਤੂਬਰ ਨੂੰ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ । 6 ਅਕਤੂਬਰ ਨੂੰ ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਲਾਹੌਲ ਸਪੀਤੀ ਵਿਖੇ ਭਾਰੀ ਮੀਂਹ ਦੀ ਸੰਭਾਵਨਾ ਹੈ । ਇਸੇ ਤਰ੍ਹਾਂ 7 ਅਕਤੂਬਰ ਨੂੰ ਸੋਲਨ ਸਿਰਮੌਰ ਤੇ ਕਾਂਗੜਾ ਵਿੱਚ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ ।
Latest News
ਸਿ਼ਮਲਾ ਵਿੱਚ ਤਿੰਨ ਦਿਨ ਭਾਰੀ ਮੀਂਹ ਦੀ ਪੇਸ਼ੀਨਗੋਈ ਕੱਲ ਤੋਂ
- October 4, 2025
- 0 Comments
- Less than a minute
- 170 Views
Leave feedback about this