Punjab SpotLight ‎ News

ਸ਼ਹੀਦਾਂ ਦੀ ਯਾਦ ‘ਚ ਬੁਢਲਾਡਾ ਦੀਆਂ ਸੜਕਾਂ ‘ਤੇ ਉਤਰੇ ਲੋਕ; ਡਾ. ਗਗਨਦੀਪ ਰੰਧਾਵਾ ਦੀ ਕੁਰਬਾਨੀ ਨੂੰ ਕੀਤਾ ਸਿਜਦਾ

ਕਾਂਗਰਸ ਵੱਲੋਂ ਪ੍ਰਦਰਸ਼ਨ ਤੇ ਨਿਆਂ ਦੀ ਗੂੰਜ – “ਦੋਸ਼ੀਆਂ ਨੂੰ ਜਲਦੀ ਸਜ਼ਾ ਦਿੱਤੀ ਜਾਵੇ”

ਬੁਢਲਾਡਾ, 23 ਮਾਰਚ :

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਬੁਢਲਾਡਾ ਵਿੱਚ ਇਕ ਪਾਸੇ ਜਿੱਥੇ ਸ਼ਰਧਾ ਅਤੇ ਸਤਿਕਾਰ ਨਾਲ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਡਾ. ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਨੂੰ ਲੈ ਕੇ ਨਿਆਂ ਦੀ ਮੰਗ ਲਈ ਜਿਲ੍ਹਾ ਕਾਂਗਰਸ ਵੱਲੋਂ ਇੱਕ ਵੱਡਾ ਕੈਂਡਲ ਮਾਰਚ ਕੱਢਿਆ ਗਿਆ। ਇਹ ਮਾਰਚ ਇੰਦਰਾ ਗਾਂਧੀ ਕਾਲਜ ਅਤੇ ਰਾਮਲੀਲਾ ਗਰਾਉਂਡ ਬੁਢਲਾਡਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ, ਆਗੂਆਂ ਅਤੇ ਆਮ ਲੋਕਾਂ ਨੇ ਭਾਗ ਲਿਆ।

ਸਭ ਤੋਂ ਪਹਿਲਾਂ ਸਮਾਗਮ ਦੌਰਾਨ ਹਾਜ਼ਰੀਨ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀਆਂ ਤਸਵੀਰਾਂ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਦਿੱਤੇ ਯੋਗਦਾਨ ਨੂੰ ਸਲਾਮ ਕੀਤਾ ਗਿਆ। ਬੋਲਣ ਵਾਲਿਆਂ ਨੇ ਕਿਹਾ ਕਿ ਇਹ ਦਿਨ ਸਾਨੂੰ ਨਿਆਂ, ਸੱਚਾਈ ਅਤੇ ਜੁਲਮ ਦੇ ਖਿਲਾਫ ਖੜ੍ਹਨ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਗਗਨਦੀਪ ਸਿੰਘ ਰੰਧਾਵਾ, ਜੋ ਕਿ ਡੀਐਮ ਵੇਅਰਹਾਊਸ ਸ਼੍ਰੀ ਅਮ੍ਰਿਤਸਰ/ਤਰਨਤਾਰਨ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ, ਉਨ੍ਹਾਂ ਨੇ ਕੈਬਨਿਟ ਮੰਤਰੀ ਰਹੇ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੀਏ ਦਿਲਬਾਗ ਸਿੰਘ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਤੰਗ ਆ ਕੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ।

ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਕਰਾਰ ਦਿੱਤਾ। ਕੁਲਵੰਤ ਰਾਏ ਸਿੰਗਲਾ ਨੇ ਅੱਗੇ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਅਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੇ ਗਏ ਸੰਘਰਸ਼ ਅਤੇ ਦਬਾਅ ਦੇ ਕਾਰਨ ਦੋਸ਼ੀਆਂ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ, ਪਰ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਦੋਸ਼ੀਆ ਨੂੰ ਜਲਦੀ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਅਤੇ ਨਿਆਂ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦ ਤੱਕ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ, ਓਦੋ ਤਦ ਤੱਕ ਕਾਂਗਰਸ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਕੈਂਡਲ ਮਾਰਚ ਦੌਰਾਨ ਇਹ ਪ੍ਰਦਰਸ਼ਨ ਪੂਰੇ ਸ਼ਹਿਰ ਵਿੱਚ ਇੱਕ ਸੰਦੇਸ਼ ਦੇ ਰੂਪ ਵਿੱਚ ਫੈਲਿਆ। ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਲੋਕਾਂ ਨੇ “ਨਿਆਂ ਦਿਓ”, “ਦੋਸ਼ੀਆਂ ਨੂੰ ਜਲਦੀ ਸਜ਼ਾ ਕਰੋ”ਅਤੇ “ਜੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ”ਵਰਗੇ ਨਾਅਰੇ ਲਗਾਏ। ਇਸ ਮਾਰਚ ਵਿੱਚ ਸ਼ਾਮਿਲ ਲੋਕਾਂ ਵਿੱਚ ਗੁੱਸਾ ਅਤੇ ਦੁੱਖ ਦੋਵਾਂ ਹੀ ਸਾਫ਼ ਤੌਰ ‘ਤੇ ਵੇਖਣ ਨੂੰ ਮਿਲੇ। ਕਈ ਸਥਾਨਕ ਆਗੂਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਨਿਆਂ ਨਹੀਂ ਮਿਲਦਾ, ਤਾਂ ਲੋਕਾਂ ਦਾ ਵਿਸ਼ਵਾਸ ਪ੍ਰਣਾਲੀ ‘ਤੇ ਡਗਮਗਾ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਇਸ ਮੌਕੇ ਮੌਜੂਦ ਲੋਕਾਂ ਨੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਭਰੋਸਾ ਦਿੱਤਾ ਕਿ ਉਹ ਇਸ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਕ ਵਿਅਕਤੀ ਦਾ ਮਾਮਲਾ ਨਹੀਂ, ਸਗੋਂ ਪੂਰੇ ਸਮਾਜ ਲਈ ਨਿਆਂ ਦੀ ਲੜਾਈ ਹੈ। ਸਮਾਗਮ ਦੇ ਅੰਤ ਵਿੱਚ ਕੁਲਵੰਤ ਰਾਏ ਸਿੰਗਲਾ ਨੇ ਦੁਬਾਰਾ ਦੋਹਰਾਇਆ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਲਈ ਹਮੇਸ਼ਾਂ ਲੜਦੀ ਰਹੇਗੀ ਅਤੇ ਕਿਸੇ ਵੀ ਕਿਸਮ ਦੇ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾਇਆ ਜਾਵੇਗਾ। ਇਸ ਤਰ੍ਹਾਂ ਸ਼ਹੀਦਾਂ ਦੇ ਦਿਹਾੜੇ ‘ਤੇ ਕੀਤਾ ਗਿਆ ਇਹ ਕੈਂਡਲ ਮਾਰਚ ਨਾ ਸਿਰਫ਼ ਸ਼ਰਧਾਂਜਲੀ ਦਾ ਪ੍ਰਤੀਕ ਸੀ, ਸਗੋਂ ਨਿਆਂ ਲਈ ਇੱਕ ਮਜ਼ਬੂਤ ਅਵਾਜ਼ ਵਜੋਂ ਵੀ ਸਾਹਮਣੇ ਆਇਆ, ਜਿਸ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਿੱਧਾ ਸੰਦੇਸ਼ ਦਿੱਤਾ ਕਿ ਲੋਕ ਹੁਣ ਅਨਿਆਇ ਦੇ ਖਿਲਾਫ ਚੁੱਪ ਨਹੀਂ ਰਹਿਣਗੇ।

ਇਸ ਸਮੇ ਗੁਰਪ੍ਰੀਤ ਸਿੰਘ ਵਿੱਕੀ ਚਮਕੌਰ ਸਿੰਘ ਮੂਸੇ ਵਾਲਾ ਸੱਤ ਪਾਲ ਮੂਲੇਵਾਲਾ ਲਛਮਣ ਸਿੰਘ ਲੱਖਿਆ ਰਣਜੀਤ ਡੋਡਰਾ ਹਰਬੰਸ ਸਿੰਘ ਖੀਪਲ ਸੁਰੇਸ਼ ਨੰਦਗੜ੍ਹੀਆ ਹਰਵਿੰਦਰ ਸਿੰਘ ਸਵੀਟੀ ਨਵੀਂ ਕਲਾ ਸਵਰਨ ਸਿੰਘ ਖੁਡਾਲ ਹਰਪ੍ਰੀਤ ਪਿਆਰੀ ਦਰਸ਼ਨ ਸਿੰਘ ਦੰਦੀਵਾਲ ਪ੍ਰੇਮ ਸਿੰਘ ਡੋਡਰਾ ਗੁਰਵਿੰਦਰ ਸਿੰਘ ਗੋਨੀ ਸੁਰੇਸ਼ ਨੰਦਗੜ੍ਹੀਆ ਸੰਜੇ ਸਿੰਗਲਾ ਅਣੂ ਸ਼ਰਮਾ ਅਵਤਾਰ ਸਿੰਘ ਪ੍ਰਧਾਨ ਪ੍ਰਗਟ ਸਿੰਘ ਖੀਵਾ ਸਵਰਨਜੀਤ ਸਿੰਘ ਐਡਵੋਕੇਟ ਸਤਗੁਰ ਸਿੰਘ ਨੇਕੀਤਾ ਸੁਰੇਸ਼ ਸ਼ਰਮਾ ਕੁਲਰੀਆਂ ਮੱਖਣ ਸ਼ਰਮਾ ਮੱਖਣ ਭੱਠਲ ਜਗਦੇਵ ਘੋਗਾ ਗੁਰਪ੍ਰੀਤ ਸਿੰਘ ਸਿੱਧੂ ਲਾਲੂ ਭਾਰਦਵਾਜ ਸੁੱਖਾ ਧਲੇਵਾ ਅਵਤਾਰ ਐੱਮਸੀ ਵਿਕਰਮ ਸਿੰਗਲਾ ਜੋਨੀ ਗੁਰਸੇਵਕ ਵਾਰੇ ਇੰਦਰਜੀਤ ਸੀਨਾ ਮਨੀ ਕੁਲਾਣਾ ਗੁਰਜੀਤ ਫੌਜੀ ਸੋਨੀ ਕੁਲਰੀਆਂ ਸੋਨੂੰ ਭੱਠਲ ਹਰਵਿੰਦਰ ਭਾਰਦਵਾਜ ਪ੍ਰਦੀਪ ਬੋਹਾ ਇੰਦਰਜੀਤ ਰੰਧਾਵਾ ਸੰਦੀਪ ਸਿੰਗਲਾ ਸ਼ਿੰਗਾਰਾ ਸਿੰਘ ਅਜਮੇਰ ਗੁਰਮੇ ਜ਼ਿੰਮੀ ਬੁਢਲਾਡਾ ਰਵੀ ਰੁਪਾਲ ਮੁਕੇਸ਼ ਕੁਮਾਰ ਸੰਦੀਪ ਸਿੰਗਲਾ ਮੁਨੀਸ਼ ਸੋਨੀ ਨਵੀਂ ਕੁਮਾਰ ਪ੍ਰੇਮ ਸਿੰਗਲਾ ਸ਼ੰਕਰ ਸਿੰਗਲਾ ਭੂਪੇਂਦਰ ਸਿੰਗਲਾ ਵਿਕਰਮ ਸਿੰਗਲਾ ਚੰਦਰ ਲਾਲ ਸਰੂਪ ਗਰਗ ਕਾਲਾ ਵਰਮਾ ਵੀ ਹਾਜਰ ਸਨ।

ਫੋਟੋ : ਬੁਢਲਾਡਾ :ਬੁਢਲਾਡਾ ਵਿੱਚ ਕੈਂਡਲ ਮਾਰਚ

Leave feedback about this

  • Service