ਈਡੀ ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਤੇ ਦਹਿਸ਼ਤੀ ਕਾਰਵਾਈਆਂ ਲਈ ਫੰਡ ਮੁਹੱਈਆ ਕਰਵਾਉਣ ਵਾਲੇ ਅਲ ਫਲਾਹ ਸਮੂਹ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਈਡੀ ਅਧਿਕਾਰੀ ਨੇ ਅੱਜ ਸਾਂਝੀ ਕੀਤੀ ਹੈ। ਜਾਂਚ ਏਜੰਸੀ ਨੇ ਇਸ ਨੂੰ ਕਾਬੂ ਕਰਨ ਲਈ ਕਈ ਥਾਈਂ ਛਾਪੇ ਮਾਰੇ। ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਸਵੇਰੇ 5:15 ਵਜੇ ਜਾਂਚ ਸ਼ੁਰੂ ਕੀਤੀ ਤੇ ਏਜੰਸੀ ਨੇ 48 ਲੱਖ ਰੁਪਏ ਨਗ਼ਦ ਵੀ ਜ਼ਬਤ ਕੀਤੇ ਹਨ। ਜਾਂਚ ਏਜੰਸੀ ਦੀਆਂ ਕਈ ਟੀਮਾਂ ਨੇ ਅਲ ਫਲਾਹ ਟਰੱਸਟ ਅਤੇ ਯੂਨੀਵਰਸਿਟੀ ਸਥਾਪਨਾ ਦੇ ਘੱਟੋ-ਘੱਟ 25 ਕੇਂਦਰਾਂ ’ਤੇ ਛਾਪੇ ਮਾਰੇ। ਏਜੰਸੀ ਦੇ ਅਧਿਕਾਰੀਆਂ ਨੇ ਦਿੱਲੀ ਦੇ ਓਖਲਾ ਖੇਤਰ ਵਿੱਚ ਇੱਕ ਦਫ਼ਤਰ ‘ਤੇ ਵੀ ਛਾਪਾ ਮਾਰਿਆ, ਜਿਸ ਤੋਂ ਪਹਿਲਾਂ ਪੁਲੀਸ ਅਤੇ ਅਰਧ ਸੈਨਿਕ ਬਲਾਂ ਨੇ ਘੇਰਾਬੰਦੀ ਕੀਤੀ।
SpotLight News
ਈਡੀ ਵੱਲੋਂ ਅਲ ਫਲਾਹ ਸਮੂਹ ਦਾ ਚੇਅਰਮੈਨ ਅਹਿਮਦ ਸਿੱਦੀਕੀ ਗ੍ਰਿਫ਼ਤਾਰ
- November 19, 2025
- 0 Comments
- Less than a minute
- 476 Views
Leave feedback about this