Sports

ਦੱਖਣੀ ਅਫਰੀਕਾ ਨੇ ਦੂਜੇ ਟੈਸਟ ਮੈਚ ਵਿਚ ਭਾਰਤ ਨੂੰ 408 ਦੌੜਾਂ ਨਾਲ ਹਰਾਇਆ

ਦੱਖਣੀ ਅਫ਼ਰੀਕਾ ਨੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਦਿਨ ਮੇਜ਼ਬਾਨ ਭਾਰਤ ਨੂੰ 408 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਦੋ ਟੈਸਟ ਮੈਚਾਂ ਦੀ ਲੜੀ ਹੂੰਝ ਲਈ ਹੈ। ਭਾਰਤੀ ਟੀਮ ਦੂਜੀ ਪਾਰੀ ਵਿਚ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 140 ਦੌੜਾਂ ’ਤੇ ਆਲ ਆਊਟ ਹੋ ਗਈ।

ਭਾਰਤ ਲਈ ਰਵਿੰਦਰ ਜਡੇਜਾ 54 ਦੌੜਾਂ ਨਾਲ ਟੌਪ ਸਕੋਰਰ ਰਿਹਾ। ਵਾਸ਼ਿੰਗਟਨ ਸੁੰਦਰ ਨੇ 16 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਸਿਮੋਰਨ ਹਾਰਮਰ ਨੇ 37 ਦੌੜਾਂ ਬਦਲੇ 6 ਵਿਕਟ ਲਏ। ਕੇਸ਼ਵ ਮਹਾਰਾਜ ਦੇ ਹਿੱਸੇ ਦੋ ਵਿਕਟਾਂ ਆਈਆਂ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 489 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 201 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ਪੰਜ ਵਿਕਟਾਂ ‘ਤੇ 260 ਦੌੜਾਂ ‘ਤੇ ਐਲਾਨ ਦਿੱਤੀ। (ਸੰਖੇਪ ਸਕੋਰ: ਦੱਖਣੀ ਅਫਰੀਕਾ 489, 260/4; ਭਾਰਤ 201, 140)

Leave feedback about this

  • Service
Choose Image