ਤਰਨ ਤਾਰਨ ਵਿਧਾਨ ਸਭਾ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਜ਼ਿਮਨੀ ਚੋਣ ਦੌਰਾਨ ਬਹੁ-ਕੋਣਾ ਮੁਕਾਬਲਾ ਦੇਖਣ ਨੂੰ ਮਿਲਣ ਵਾਲਾ ਹੈ। ਜ਼ਿਮਨੀ ਚੋਣ ਲਈ ਪ੍ਰਚਾਰ ਐਤਵਾਰ ਸ਼ਾਮ ਨੂੰ ਖਤਮ ਹੋ ਗਿਆ ਸੀ। ਚੋਣ ਮੈਦਾਨ ਵਿੱਚ ਕੁੱਲ 15 ਉਮੀਦਵਾਰ ਹਨ। ਯੋਗ ਵੋਟਰਾਂ ਦੀ ਗਿਣਤੀ 1,92,838 ਹੈ, ਜਿਨ੍ਹਾਂ ਵਿਚ 1,00,933 ਪੁਰਸ਼, 91,897 ਔਰਤਾਂ ਅਤੇ ਅੱਠ ਤੀਜੇ-ਲਿੰਗ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਦੱਸਿਆ ਕਿ 114 ਥਾਵਾਂ ’ਤੇ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 60 ਸ਼ਹਿਰੀ ਅਤੇ 162 ਪੇਂਡੂ ਹਨ। ਇਨ੍ਹਾਂ ਵਿੱਚ ਚਾਰ ‘ਮਾਡਲ’ ਅਤੇ ਤਿੰਨ ‘ਗੁਲਾਬੀ’ ਪੋਲਿੰਗ ਬੂਥ ਸ਼ਾਮਲ ਹਨ।
Latest News
ਤਰਨ ਤਾਰਨ ਜ਼ਿਮਨੀ ਚੋਣ ਸਵੇਰੇ 9 ਵਜੇ ਤੱਕ 11 ਫੀਸਦ ਪੋਲਿੰਗ
- November 11, 2025
- 0 Comments
- Less than a minute
- 468 Views
Leave feedback about this