Politics

ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਭੰਮਾ ਨੂੰ ਮੀਡੀਆ ਇੰਚਾਰਜ ਲਗਾਉਣ ਤੇ ਖੁਸ਼ੀ ਦੀ ਲਹਿਰ

ਸਰਦੂਲਗੜ੍ਹ 10 ਅਕਤੂਬਰ (ਲਛਮਣ ਸਿੱਧੂ ): ਆਮ ਆਦਮੀ ਪਾਰਟੀ ਵੱਲੋਂ ਹਲਕਾ ਮੀਡੀਆ ਇੰਚਾਰਜਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਵਿਚ ਹਲਕਾ ਸਰਦੂਲਗੜ੍ਹ ਤੋਂ ਪਾਰਟੀ ਦੇ ਪੁਰਾਣੇ ਤੇ ਤਜਰਬੇਕਾਰ ਵਰਕਰ ਗੁਰਮੇਲ ਸਿੰਘ ਭੰਮਾਂ ਨੂੰ ਮੀਡੀਆ ਇੰਚਾਰਜ ਨਿਯੁਕਤ ਕਰਨ ਤੇ ਹਲਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਮੇਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੇ ਵਿਚ ਬਿਨਾਂ ਕਿਸੇ ਲਾਲਸਾ ਤੋਂ ਪਾਰਟੀ ਵਿਚ ਲਗਾਤਾਰ ਕੰਮ ਕਰਦੇ ਆ ਰਹੇ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀ ਮਿਹਨਤ ਤੇ ਤਜਰਬੇ ਨੂੰ ਵੇਖਦੇ ਹੋਏ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਗੱਲਬਾਤ ਦੌਰਾਨ ਗੁਰਮੇਲ ਸਿੰਘ ਭੰਮਾ ਨੇ ਜਿਥੇ ਪਾਰਟੀ ਹਾਈਕਮਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਧਾਨ ਅਮਨ ਅਰੋੜਾ, ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲਾ ਮਾਨਸਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਰਾਜਿੰਦਰ ਸਿੰਘ ਦਸੌਧੀਆ ਆਦਿ ਅਤੇ ਸਮੂਹ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ।

Leave feedback about this

  • Service
Choose Image