SpotLight ‎ News

ਵਿਜੀਲੈਂਸ ਤੇ ਸਿਹਤ ਵਿਭਾਗ ਦੀ ਟੀਮ ਵੱਲੋ ਹਲਵਾਈਆਂ ਦੀਆਂ ਦੁਕਾਨਾਂ ਤੇ ਰੇਡ

— ਮਿਠਾਈਆਂ ਦੇ ਭਰੇ ਸੈਂਪਲ

ਮਾਨਸਾ 16 ਅਕਤੂਬਰ (ਜਗਦੀਸ਼ ਬਾਂਸਲ) – ਵਿਜੀਲੈਂਸ ਵਿਭਾਗ ਮਾਨਸਾ ਅਤੇ ਸਿਹਤ ਵਿਭਾਗ ਮਾਨਸਾ ਦੀ ਟੀਮ ਵੱਲੋਂ ਅੱਜ ਮਾਨਸਾ ਚ ਹਲਵਾਈਆਂ ਦੀਆਂ ਦੁਕਾਨਾਂ ਤੇ ਰੇਡ ਕਰਕੇ ਮਿਠਾਈਆਂ ਦੇ ਸੈਂਪਲ ਲਏ ਗਏ ਜਿਲ੍ਹਾ ਸਿਹਤ ਅਫਸਰ ਮਾਨਸਾ ਡਾਕਟਰ ਰਣਜੀਤ ਰਾਏ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਦੇ ਮੱਦੇਨਜਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅੱਜ ਵਿਜੀਲੈਂਸ ਟੀਮ ਦੀ ਹਾਜਰੀ ਚ ਮਿਠਾਈਆਂ ਦੇ ਸੈਂਪਲ ਲਏ ਗਏ ਨੇ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਦੌਰਾਨ 40 ਦੇ ਕਰੀਬ ਸੈਂਪਲ ਲੈਕੇ ਖਰੜ ਲੈਬ ਚ ਭੇਜੇ ਨੇ ਤੇ ਰਿਪੋਰਟ ਆਉਣ ਤੋਂ ਬਾਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਲਵਾਈਆ ਨੂੰ ਹਦਾਇਤ ਕੀਤੀ ਕਿ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਵਧੀਆ ਕੁਆਲਿਟੀ ਦੀ ਮਿਠਾਈ ਤਿਆਰ ਕੀਤੀ ਜਾਵੇ ਅਤੇ ਸ਼ਿਕਾਇਤ ਮਿਲਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮਿਠਾਈ ਚ ਮਿਲਾਵਟ ਦਾ ਕੋਈ ਮਾਮਲਾ ਧਿਆਨ ਚ ਆਵੇ ਤਾਂ ਤਰੁੰਤ ਜਿਲ੍ਹਾ ਸਿਹਤ ਅਫਸਰ ਦੀ ਟੀਮ ਨੂੰ ਜਾਣਕਾਰੀ ਦਿੱਤੀ ਜਾਵੇ

Leave feedback about this

  • Service