Latest News

ਪਿੰਡ ਆਹਲੂਪੁਰ ਵਿਖੇ ਪਰਾਲੀ ਸਾੜਨ ਵਾਲੇ ਕਿਸਾਨ ਨੂੰ ਜ਼ੁਰਮਾਨਾ

– ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਸਰਦੂਲਗੜ੍ਹ/ਮਾਨਸਾ, 22 ਅਕਤੂਬਰ: ਐਸ ਡੀ ਐਮ ਸਰਦੂਲਗੜ੍ਹ ਡਾ. ਅਜੀਤ ਪਾਲ ਸਿੰਘ ਚਹਿਲ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਪਰਾਲੀ ਨਾ ਜਲਾਉਣ ਸਬੰਧੀ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ  ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਪ੍ਰਾਪਤ ਹੋਈ ਸੈਟੇਲਾਈਟ ਦੀ ਲੋਕੇਸ਼ਨ ਅਨੁਸਾਰ ਮਾਨਸਾ ਜਿਲ੍ਹੇ ਦੀ ਸਬ ਡਵੀਜ਼ਨ, ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਆਹਲੂਪੁਰ ਵਿਖੇ ਇੱਕ ਸਾਈਟ ਬਾਬਤ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਇਸ ਸਾਈਟ ਦੇ ਪ੍ਰਾਪਤ ਹੋਣ ਉਪਰੰਤ ਮੌਕੇ ‘ਤੇ ਸਬੰਧਤ ਨੋਡਲ ਅਫਸਰ ਸ਼੍ਰੀ ਜਗਸੀਰ ਸਿੰਘ ਲਾਇਨਮੈਨ ਪੀ.ਐਸ.ਪੀ.ਸੀ.ਐਲ, ਸਹਾਇਕ ਨੋਡਲ ਅਫਸਰ ਸ਼੍ਰੀ ਲਖਵਿੰਦਰ ਸਿੰਘ, ਸਕੱਤਰ ਕੋ—ਆਪ੍ਰੇਟਿਵ ਸੋਸਾਇਟੀ, ਸਰਦੂਲਗੜ੍ਹ ਅਤੇ ਕਲੱਸਟਰ ਅਫਸਰ ਸ਼੍ਰੀ ਗਗਨਦੀਪ, ਭੂਮੀ ਰੱਖਿਆ ਅਫਸਰ ਅਤੇ ਸ਼੍ਰੀ ਗਣੇਸ਼ਵਰ ਕੁਮਾਰ, ਐਸ.ਐਚ.ੳ. ਸਰਦੂਲਗੜ੍ਹ ਪੁਲਿਸ ਪਾਰਟੀ ਸਮੇਤ ਮੌਕਾ ਵੇਖਣ ਉਪਰੰਤ ਪਾਇਆ ਗਿਆ ਕਿ ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਆਹਲੂਪੁਰ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ। ਜਿਸ ਉਪਰੰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਜੋਗਿੰਦਰ ਸਿੰਘ ਦਾ ਬਣਦੇ ਜੁਰਮਾਨੇ ਸਬੰਧੀ ਚਲਾਨ ਮੁਬਲਿਗ 5000/— ਰੁਪਏ ਕੱਟਿਆ ਗਿਆ ਅਤੇ ਪੁਲਿਸ ਵਿਭਾਗ ਵੱਲੋਂ ਕਿਸਾਨ ਦੇ ਖਿਲਾਫ ਮੁਕੱਦਮਾ ਨੰਬਰ ਦਰਜ਼ ਕੀਤਾ ਗਿਆ ਹੈ।
  ਐਸ ਡੀ ਐਮ ਸਰਦੂਲਗੜ੍ਹ ਡਾ. ਅਜੀਤ ਪਾਲ ਚਹਿਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸਿ਼ਤ ਹੋਣ ਤੋਂ ਬਚਾਇਆ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

Leave feedback about this

  • Service
Choose Image