ਮਾਨਸਾ 24 ਅਕਤੂਬਰ- ਭਾਰਤੀ ਕਿਸਾਨ ਯੂਨੀਅਨ ਡਕੌਂੱਦਾ ਵੱਲੋਂ ਪਿੰਡ ਘਰਾਗਣਾ ਵਿਖੇ ਰੈਲੀ ਕੀਤੀ ਗਈ। ਕਿਉਂਕਿ ਪਰਾਲੀ ਦੀਆਂ ਗੱਠਾ ਬਣਾਉਣ ਵਾਸਤੇ ਜਦੋਂ ਪ੍ਰਸ਼ਾਸਨ ਵੱਲੋਂ ਲਾਰੇ ਲੱਪਿਆ ਵਿੱਚ ਰੱਖਿਆ ਗਿਆ ਅਤੇ ਅਜੇ ਤੱਕ ਗੱਠਾ ਬਣਾਉਣ ਲਈ ਬੇਲਰ ਨਾ ਪੁਹੰਚਿਆ ਤਾਂ ਪਿੰਡ ਦੇ ਲੋਕਾਂ ਨੇ ਪਿੰਡ ਇਕਾਈ ਨਾਲ ਤਾਲਮੇਲ ਕੀਤਾ ਕਿ ਅਸੀਂ ਕਣਕ ਦੀ ਰੌਣੀ ਕਰਨੀ ਹੈ ਕਿਸੇ ਨੇ ਕੰਪਿਊਟਰ ਕਰਾਹ ਲਗਵਾਉਣਾ ਹੈ.ਅਤੇ ਦਿਨੋ ਦਿਨ ਲੇਟ ਹੁੰਦੇ ਜਾ ਰਹੇ ਹਾਂ ਤਾਂ ਪਿੰਡ ਇਕਾਈ ਨੇ ਜ਼ਿਲ੍ਹਾ ਕਮੇਟੀ ਨਾਲ ਤਾਲਮੇਲ ਕਰਕੇ ਪਿੰਡ ਵਿੱਚ ਰੈਲੀ ਕੀਤੀ ਗਈ।
ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਤੋਂ ਪੰਦਰਾਂ ਦਿਨ ਪਹਿਲਾਂ ਪਿੰਡ ਦੇ ਪੰਚਾਇਤ ਜਥੇਬੰਦੀਆਂ ਅਤੇ ਹੋਰ ਮੋਹਤਬਰਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਖੇਤੀਬਾੜੀ ਚੀਫ਼ ਨੂੰ ਮੰਗ ਪੱਤਰ ਦਿੱਤਾ ਸੀ ਇਸ ਵਿੱਚ ਭਰੋਸਾ ਦਿੱਤਾ ਗਿਆ ਸੀ ਪਰ ਇੱਕ ਹਫ਼ਤਾ ਬੀਤ ਜਾਣ ਤੇ ਪ੍ਰਸ਼ਾਸਨ ਵੱਲੋਂ ਉਹ ਮੰਗ ਪੱਤਰ ਰੱਦੀ ਦੀ ਟੋਕਰੀ ਵਿੱਚ ਸੁੱਟਿਆ ਗਿਆ। ਜਿਸ ਕਰਕੇ ਅੱਜ ਅਸੀਂ ਪਿੰਡ ਇਕਾਈ ਅਤੇ ਨਗਰ ਨਿਵਾਸੀਆਂ ਦੇ ਕਹਿਣ ਤੇ ਰੈਲੀ ਕਰਕੇ ਐਲਾਨ ਕੀਤਾ ਗਿਆ ਹੈ। ਜੇਕਰ ਕੱਲ੍ਹ ਤੱਕ ਬੇਲਰ ਨਾ ਪੁਹੰਚਿਆ ਤਾਂ ਜਥੇਬੰਦੀ ਵੱਲੋਂ ਮਜਬੂਰੀ ਵੱਸ ਹੋ ਅੱਗ ਲਾਉਣ ਵਾਸਤੇ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਉੱਲਕ ਸ਼ਿੰਦਰਪਾਲ ਕੌਰ ਮਾਨਸਾ ਜ਼ਿਲ੍ਹਾ ਆਗੂ ਜਗਸੀਰ ਸਿੰਘ ਭੈਣੀਬਾਘਾ ਬਲਜੀਤ ਸਿੰਘ ਟਹਿਲ ਸਿੰਘ ਬਲਦੇਵ ਸਿੰਘ ਬੱਲੂ ਬੂਟਾ ਸਿੰਘ ਲੀਲਾ ਸਿੰਘ ਜਥੇਦਾਰ ਘਰਾਗਣਾ ਪਿੰਡ ਵਾਸੀ ਹਾਜ਼ਰ ਸਨ।
Latest News
ਪ੍ਰਸ਼ਾਸਨ ਨੇ ਪ੍ਰਬੰਧ ਨਾ ਕੀਤੇ ਤਾਂ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ- ਭਾਰਤੀ ਕਿਸਾਨ ਯੂਨੀਅਨ ਡਕੌਂੱਦਾ
- October 24, 2025
- 0 Comments
- Less than a minute
- 136 Views
Leave feedback about this