Latest News

ਲੋਹੜੀ ਮੇਲੇ ਦੌਰਾਨ ਹੋਵੇਗਾ 21 ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ ਵਿਸ਼ੇਸ਼ ਸ਼ਿਰਕਤ

ਮਾਨਸਾ 22 ਦਸੰਬਰ: ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ 21 ਵਾਂ ਲੋਹੜੀ ਮੇਲਾ 10 ਜਨਵਰੀ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ,ਜਿਸ ਦੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਿਰਕਤ ਕਰਨਗੇ
ਸਮਾਗਮ ਦੌਰਾਨ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਖੇਤਰਾਂ ਵਿਚੋਂ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ 21 ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਕਲਾਕਾਰ ਹਰਦੇਵ ਮਾਹੀਨੰਗਲ,ਵਿੱਕੀ ਸੰਧੂ ਕਨੇਡਾ,ਸੀਰਤ ਸਿੱਧੂ ,ਪ੍ਰਸਿੱਧ ਭੰਡ ਅਵਤਾਰ ਚੜਿੱਕ ਅਤੇ ਸਾਥੀ ਸਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਕਰਨਗੇ।
ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ,ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ,ਵਿੱਤ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਪਿਛਲੇ ਦੋ ਦਹਾਕਿਆਂ ਤੋਂ ਧੀਆਂ ਨੂੰ ਸਮਰਪਿਤ ਲੋਹੜੀ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਇਲਾਕੇ ਭਰ ਦੇ ਲੋਕ ਧੀਆਂ ਦੇ ਸਤਿਕਾਰ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਲਈ ਪਰਿਵਾਰਾਂ ਸਮੇਤ ਸ਼ਿਰਕਤ ਕਰਦੇ ਹਨ। ਸਮਾਗਮ ਦੌਰਾਨ ਧੀਆਂ ਦੇ ਕੀਤੇ ਜਾਂਦੇ ਵਿਸ਼ੇਸ਼ ਸਨਮਾਨ ਸਦਕਾ ਹੋਰਨਾਂ ਧੀਆਂ ਨੂੰ ਆਪਣੇ ਖੇਤਰਾਂ ਵਿੱਚ ਅੱਗੇ ਵਧਣ ਲਈ ਵੱਡਾ ਉਤਸ਼ਾਹ ਮਿਲਦਾ ਹੈ।
ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ,ਡਾਇਰੈਕਟਰ ਰਾਜ ਜੋਸ਼ੀ, ਸਰਬਜੀਤ ਸਿੰਘ ਕੌਸ਼ਲ, ਨਰਿੰਦਰ ਸ਼ਰਮਾਂ,ਨੇ ਦੱਸਿਆ ਕਿ ਇਸ ਵਾਰ ਦਾ ਲੋਹੜੀ ਮੇਲਾ ਮੰਚ ਦੇ ਸੀਨੀਅਰ ਅਹੁਦੇਦਾਰ ਰਹੇ ਮਰਹੂਮ ਨਾਟਕਕਾਰ ਬਲਰਾਜ ਮਾਨ ਨੂੰ ਵੀ ਸਮਰਪਿਤ ਰਹੇਗਾ ਜਿੰਨਾਂ ਨੇ ਮੰਚ ਦੇ ਸਮਾਗਮਾਂ ਦੌਰਾਨ ਪਿਛਲੇ 20 ਵਰ੍ਹਿਆਂ ਦੌਰਾਨ ਵੱਡਾ ਯੋਗਦਾਨ ਪਾਇਆ ਹੈ। ਪ੍ਰੋਗਰਾਮ ਦੌਰਾਨ ਵੱਖ ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਰਹੀਆਂ ਹਨ।

Leave feedback about this

  • Service