Latest News

ਆਈ ਜੀ ਦੀ ਆਤਮਹੱਤਿਆ ਤੋਂ ਬਾਦ ਹੁਣ ਏ ਐਸ ਆਈ ਨੇ ਦਿੱਤੀ ਜਾਨ

ਚੰਡੀਗੜ੍ਹ, 14 ਅਕਤੂਬਰ: ਹਰਿਆਣਾ ਦੇ ਆਈ ਜੀ ਵਾਈ ਪੂਰਨ ਕੁਮਾਰ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਜਾਤੀ ਅਧਾਰਿਤ ਪੱਖਪਾਤ ਦੇ ਕਥਿਤ ਇਲਜ਼ਾਮਾਂ ਉਪਰੰਤ ਕੀਤੀ ਖੁਦਕੁਸ਼ੀ ਉਪਰੰਤ ਅੱਜ ਇੱਕ ਏ ਐਸ ਆਈ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ । ਆਤਮਹੱਤਿਆ ਕਰਨ ਤੋਂ ਪਹਿਲਾਂ ਏ ਐਸ ਆਈ ਨੇ ਇੱਕ ਵੀਡੀਓ ਵਿੱਚ ਆਈ ਜੀ ਪੂਰਨ ਵੱਲੋਂ ਦੋਸ਼ੀ ਠਹਿਰਾਏ ਡੀ ਜੀ ਪੀ ਨੂੰ ਏ ਐਸ ਆਈ ਨੇ ਇਮਾਨਦਾਰ ਦੱਸਿਆ । ਇਸ ਏ ਐਸ ਆਈ ਦੀ ਪਛਾਣ ਸੰਦੀਪ ਕੁਮਾਰ ਵੱਜੋਂ ਹੋਈ ਹੈ । ਸੰਦੀਪ ਨੇ ਆਪਣੀ ਵੀਡੀਓ ਵਿੱਚ ਦੋਸ਼ ਲਗਾਇਆ ਕਿ ਮ੍ਰਿਤਕ ਆਈ ਜੀ ਨੇ ਜਾਤੀਵਾਦ ਨਹੀਂ ਭ੍ਰਿਸ਼ਟਾਚਾਰ ਦੇ ਦੋਸ਼ ਤੋਂ ਮੁਕਤੀ ਪਾਉਣ ਖਾਤਿਰ ਆਤਮਹੱਤਿਆ ਕੀਤੀ । ਏ ਐਸ ਆਈ ਨੇ ਕਿਹਾ ਕਿ ਉਹ ਭਗਤ ਸਿੰਘ ਦਾ ਉਪਾਸਕ ਹੈ ਅਤੇ ਦੇਸ਼ ਨੂੰ ਗਲਤ ਤੱਥਾਂ ਨਾਲ ਪਰੋਈ ਗਈ ਰਾਜਨੀਤੀ ਦਾ ਸਿ਼ਕਾਰ ਨਹੀਂ ਹੋਣ ਦੇਵੇਗਾ । ਉਸਨੇ ਦੱਸਿਆ ਕਿ ਆਈ ਜੀ ਪੂਰਨ ਕੁਮਾਰ ਉੱਪਰ ਹਰਿਆਣਾ ਪੁਲਿਸ ਨੇ ਡੀ ਜੀ ਪੀ ਦੀਆਂ ਹਦਾਇਤਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਿ਼ਕੰਜਾ ਕਸਿਆ ਜਾ ਰਿਹਾ ਸੀ ਜਿਸ ਕਾਰਨ ਉਨ੍ਹਾਂ ਆਤਮਹੱਤਿਆ ਕੀਤੀ ।

Leave feedback about this

  • Service
Choose Image