World News

ਹਾਂਗ ਕਾਂਗ ਫਾਇਰ ਗੈਰ ਇਰਾਦਤਨ ਹੱਤਿਆ ਦੇ ਦੋਸ਼ ’ਚ ਤਿੰਨ ਗ੍ਰਿਫ਼ਤਾਰ; ਮੌਤਾਂ ਦੀ ਗਿਣਤੀ ਵਧ ਕੇ 44 ਹੋਈ, 300 ਲੋਕ ਲਾਪਤਾ

ਹਾਂਗ ਕਾਂਗ ਪੁਲੀਸ ਨੇ ਉੱਚ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਲੱਗਣ ਮਗਰੋਂ ਗੈਰ ਇਰਾਦਤ ਹੱਤਿਆ ਦੇ ਸ਼ੱਕ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਉੱਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ ਵਿਚ 44 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 300 ਹੋਰ ਲਾਪਤਾ ਦੱਸੇ ਜਾਂਦੇ ਹਨ। ਇਹ ਪਿਛਲੇ ਸਾਲਾਂ ਦੌਰਾਂ ਸ਼ਹਿਰ ਵਿਚ ਲੱਗੀ ਸਭ ਤੋਂ ਭਿਆਨਕ ਅੱਗ ਹੈ। ਮ੍ਰਿਤਕਾਂ ਵਿਚ ਅੱਗ ਬੁਝਾਊ ਦਸਤੇ ਦਾ ਇਕ ਮੈਂਬਰ ਵੀ ਸ਼ਾਮਲ ਹੈ।

ਬੁੱਧਵਾਰ ਦੁਪਹਿਰ ਨੂੰ ਲੱਗੀ ਅੱਗ ਨਿਊ ਟੈਰੇਟਰੀਜ਼ ਦੇ ਸਬਅਰਬ ਤਾਈ ਪੋ ਡਿਸਟ੍ਰਿਕਟ ਦੇ ਹਾਊਸਿੰਗ ਕੰਪਲੈਕਸ ਵਿਚ ਅੱਠ ਤੋਂ ਸੱਤ ਉੱਚੀਆਂ ਅਪਾਰਟਮੈਂਟ ਇਮਾਰਤਾਂ ਵਿਚ ਫੈਲ ਗਈ, ਜਿਸ ਮਗਰੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘੱਟੋ ਘੱਟ 29 ਵਿਅਕਤੀ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਜਿਵੇਂ ਰਾਤ ਹੁੰਦੀ ਗਈ ਇਮਾਰਤ ਦੀਆਂ ਖਿੜਕੀਆਂ ’ਚੋਂ ਅੱਗ ਦੀਆਂ ਤੇਜ਼ ਲਾਟਾਂ ਤੇ ਧੂੰਆਂ ਨਿਕਲਣ ਲੱਗਾ।

Leave feedback about this

  • Service