World News

ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ‘ਬਹੁਤ ਕਰੀਬ’ ਹਾਂ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ‘ਨਿਰਪੱਖ ਵਪਾਰ ਸਮਝੌਤਾ’ ਸਿਰੇ ਚੜ੍ਹਨ ਦੇ ‘ਬਹੁਤ ਕਰੀਬ’ ਹੈ। ਟਰੰਪ ਨੇ ਕਿਹਾ ਕਿ ਉਹ ਨਵੀਂ ਦਿੱਲੀ ’ਤੇ ਲਗਾਏ ਗਏ ਟੈਰਿਫ ਨੂੰ ‘ਕਿਸੇ ਸਮੇਂ’ ਘੱਟ ਕਰ ਦੇਣਗੇ। ਟਰੰਪ ਨੇ ਸੋਮਵਾਰ ਨੂੰ ਕਿਹਾ, ‘‘ਅਸੀਂ ਭਾਰਤ ਨਾਲ ਇੱਕ ਸੌਦਾ ਕਰ ਰਹੇ ਹਾਂ, ਜੋ ਕਿ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ। ਹਾਲ ਦੀ ਘੜੀ ਉਹ ਮੈਨੂੰ ਪਸੰਦ ਨਹੀਂ ਕਰਦੇ, ਪਰ ਜਲਦੀ ਹੀ ਮੁੜ ਕਰਨ ਲੱਗਣਗੇ।’’ ਟਰੰਪ ਨੇ ਇਹ ਟਿੱਪਣੀਆਂ ਓਵਲ ਦਫ਼ਤਰ ਵਿੱਚ ਇੱਕ ਸਮਾਗਮ ਦੌਰਾਨ ਕੀਤੀਆਂ, ਜਿੱਥੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸਰਜੀਓ ਗੋਰ ਨੂੰ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁਕਾਈ।

Leave feedback about this

  • Service