National Punjab SpotLight ‎ News

ਪੰਜਾਬ ਦੀਆਂ ਜਾਤੀਆਂ ਨੂੰ ਕੇਂਦਰੀ ਸੂਚੀ ਵਿੱਚ ਸ਼ਾਮਲ ਕਰਨ ਲਈ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਮੀਟਿੰਗ

ਪੱਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ 14 ਅਕਤੂਬਰ ਨੂੰ ਚੰਡੀਗੜ ਵਿੱਚ ਜਨਤਕ ਸੁਣਵਾਈ ਕਰੇਗਾ

ਚੰਡੀਗੜ, 8 ਅਕਤੂਬਰ

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ (ਐਨ.ਸੀ.ਬੀ.ਸੀ.), ਨਵੀਂ ਦਿੱਲੀ, ਹੁਣ 14 ਅਕਤੂਬਰ, 2025 ਨੂੰ ਦੁਪਹਿਰ 2:00 ਵਜੇ ਯੂ.ਟੀ. ਗੈਸਟ ਹਾਊਸ, ਚੰਡੀਗੜ ਵਿਖੇ ਭਾਰਤ ਸਰਕਾਰ ਦੀ ਕੇਂਦਰੀ ਓ.ਬੀ.ਸੀ. ਸੂਚੀ ਵਿੱਚ ਪੰਜਾਬ ਦੀਆਂ ਵੱਖ-ਵੱਖ ਜਾਤੀਆਂ ਨੂੰ ਸ਼ਾਮਲ ਕਰਨ ਦੇ ਸਬੰਧ ਵਿੱਚ ਇੱਕ ਜਨਤਕ ਸੁਣਵਾਈ ਕਰੇਗਾ।

ਇਹ ਧਿਆਨ ਦੇਣ ਯੋਗ ਹੈ ਕਿ ਇਹ ਜਨਤਕ ਸੁਣਵਾਈ ਪਹਿਲਾਂ 9 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਸੀ, ਪਰ ਹੁਣ ਇਸ ਦੀ ਮਿਤੀ ਤਬਦੀਲ ਕਰਕੇ 14 ਅਕਤੂਬਰ ਨਿਸ਼ਚਤ ਕੀਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਇਸ ਜਨਤਕ ਸੁਣਵਾਈ ਦਾ ਉੱਦੇਸ਼ ਸਬੰਧਤ ਜਾਤੀਆਂ ਦੇ ਪ੍ਰਤੀਨਿਧੀਆਂ ਨੂੰ ਕਮਿਸ਼ਨ ਦੇ ਸਾਹਮਣੇ ਸਿੱਧੇ ਤੌਰ ‘ਤੇ ਆਪਣੇ ਵਿਚਾਰ, ਤੱਥ ਅਤੇ ਮੰਗਾਂ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਰਾਜ ਸਰਕਾਰ ਨੇ ਸਬੰਧਤ ਜਾਤੀ ਸਮੂਹਾਂ ਅਤੇ ਉਨਾਂ ਦੇ ਪ੍ਰਤੀਨਿਧੀਆਂ ਨੂੰ ਇਸ ਜਨਤਕ ਸੁਣਵਾਈ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਕਮਿਸ਼ਨ ਨਾਲ ਆਪਣੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ ਹੈ।    

Leave feedback about this

  • Service
Choose Image