ਚੰਡੀਗੜ੍ਹ, 10 ਅਕਤੂਬਰ: ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਪੰਜਾਬ ਸਰਕਾਰ 13 ਅਕਤੂਬਰ ਤੋਂ ਮੁਫਤ ਬੀਜ ਦੇਣਾ ਸ਼ੁਰੂ ਕਰੇਗੀ । ਇਨ੍ਹਾਂ ਕਿਸਾਨਾਂ ਵੱਲੋਂ ਲਏ ਗਏ ਛੋਟੇ ਲੋਨਾਂ ਬਾਰੇ ਵੀ ਸਰਕਾਰ ਮੁੜ ਤੋਂ ਦੇਣਦਾਰੀ ਦੀ ਤਰੀਕ ਨਿਸ਼ਚਿਤ ਕਰੇਗੀ । ਹੁਣ ਜਨਵਰੀ 31 ਦੀ ਬਜਾਏ ਇਹ ਕਿਸਾਨ 30 ਜੂਨ ਤੱਕ ਆਪਣਾ ਲੋਨ ਦੇ ਸਕਦੇ ਹਨ । ਇਹ ਕਿਸਾਨ ਬਿਨਾ ਪਿਛਲਾ ਖਰੀਫ ਸੀਜ਼ਨ ਦਾ ਲੋਨ ਦਿੱਤਿਆਂ ਵੀ ਨਵਾਂ ਲੋਨ ਲੈ ਸਕਦੇ ਹਨ । ਭਾਂਵੇਂ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਣਿਆ 1600 ਕਰੋੜ ਰੁਪਇਆ ਹਲੇ ਪੰਜਾਬ ਦੇ ਖਜ਼ਾਨੇ ਵਿੱਚ ਨਹੀਂ ਆਇਆ ਹੈ ਪਰ ਸਰਕਾਰ ਨੇ ਇਹ ਰਿਆਇਤਾਂ ਕਿਸਾਨਾਂ ਲਈ ਐਲਾਨ ਦਿੱਤੀਆਂ ਹਨ ਤਾਂ ਜੋ ਕਿਸਾਨਾਂ ਨੂੰ ਇਸ ਮੰਦੀ ਹਾਲਤ ਚੋਂ ਕੱਢਿਆ ਜਾ ਸਕੇ ।
Latest News
ਪੰਜ ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਮੁਫਤ ਬੀਜ 13 ਅਕਤੂਬਰ ਤੋਂ
- October 10, 2025
- 0 Comments
- Less than a minute
- 399 Views
Leave feedback about this