ਚੰਡੀਗੜ੍ਹ, 10 ਅਕਤੂਬਰ: ਹਿਰਆਣਾ ਪੁਲਿਸ ਦੇ ਆਈ ਜੀ ਵਾਈ ਪੂਰਨ ਕੁਮਾਰ ਵੱਲੋਂ ਆਤਮਹੱਤਿਆ ਕਰਨ ਦੇ ਦੋ ਦਿਨ ਬਾਦ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਦੇ ਡੀ ਜੀ ਪੀ ਸ਼ਤਰੂਜੀਤ ਕਪੂਰ, ਏ ਡੀ ਜੀ ਪੀ ਅਮਿਤਾਭ ਢਿੱਲੋਂ, ਏ ਡੀ ਜੀ ਪੀ ਸੰਜੇ ਕੁਮਾਰ, ਆਈ ਜੀ ਪੰਕਜ ਨੈਨ, ਆਈ ਪੀ ਐਸ ਅਫਸਰ ਕਾਲਾ ਰਾਮਚੰਦਰਨ, ਸੰਦੀਪ ਖਿਰਵਰ, ਪੰਚਕੁਲਾ ਪੁਲਿਸ ਕਮਿਸ਼ਨਰ ਸਿਬਾਸ਼ ਕਬਿਰਾਜ, ਐਸ ਪੀ ਰੋਹਤਕ ਨਰਿੰਦਰ ਬਿਜਾਮੀਆ, ਰਿਟਾਇਰਡ ਅਫਸਰ ਮਨੋਜ ਯਾਦਵ ਅਤੇ ਪੀ ਕੇ ਅਗਰਵਾਲ ਅਤੇ ਆਈ ਏ ਐਸ ਅਫਸਰ ਟੀ ਵੀ ਐਸ ਐਨ ਪ੍ਰਸਾਦ (ਰਿਟਾਇਰਡ) । ਪੁਲਿਸ ਵੱਲੋਂ ਇਹ ਕਾਰਵਾਈ ਮਿਰਤਕ ਦੀ ਪਤਨੀ ਅਮਨੀਤ ਪੀ ਕੁਮਾਰ ਦੀ ਸਿ਼ਕਾਇਤ ਤੇ ਕੀਤੀ ਗਈ ਹੈ ਜੋ ਖੁਦ ਇੱਕ ਸੀਨੀਅਰ ਆਈ ਏ ਐਸ ਅਫਸਰ ਹਨ । ਮਿਰਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੱਲ ਆਈ ਜੀ ਦਾ ਅੰਤਮ ਸੰਸਕਾਰ ਕਰਨ ਤੋਂ ਮਨਾ ਕਰਨ ਦੇ ਬਾਦ ਇਹ ਪਰਚਾ ਦਰਜ ਕੀਤਾ ਗਿਆ ਹੈ । ਇਨ੍ਹਾਂ ਖਿਲਾਫ ਸੈਕਸ਼ਨ 108 ਅਤੇ ਭਾਰਤੀਆ ਨਿਆਏ ਸੰਨਹਿਤਾ ਦੇ ਸੈਕਸ਼ਨ 3 (5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਰਿਵਾਰ ਨੂੰ ਮਿਲਣ ਉਪਰੰਤ ਡੀ ਜੀ ਪੀ ਹਰਿਆਣਾ ਅਤੇ ਐਸ ਪੀ ਰੋਹਤਕ ਨੂੰ ਬਦਲਣ ਲਈ ਮੀਟਿੰਗਾਂ ਕੀਤੀਆਂ ਗਈਆਂ ਹਨ ।
Haryana
ਆਈ ਜੀ ਸੁਸਾਈਡ: ਡੀ ਜੀ ਪੀ ਸਮੇਤ ਦਸ ਆਲ੍ਹਾ ਅਫਸਰਾਂ ਤੇ ਪਰਚਾ ਦਰਜ
- October 10, 2025
- 0 Comments
- Less than a minute
- 192 Views
Leave feedback about this