Business

ਕੀ ਪੰਜਾਬ ‘ਚ ਵਧਣਗੇ ਪ੍ਰਾਪਰਟੀ ਦੇ ਰੇਟ?

ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ ‘ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ

ਢਾਂਚਾਗਤ ਅਤੇ ਪਾਰਦਰਸੀ ਰੀਅਲ ਅਸਟੇਟ ਈਕੋਸਿਸਟਮ ਸਿਰਜਣ ਲਈ ਖੇਤਰ-ਪੱਖੀ ਨੀਤੀਗਤ ਇਨਪੁਟ ਪ੍ਰਦਾਨ ਕਰੇਗੀ ਕਮੇਟੀ: ਹਰਦੀਪ ਸਿੰਘ ਮੁੰਡੀਆਂ

ਚੰਡੀਗੜ੍ਹ, 9 ਅਕਤੂਬਰ

ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ ਵਿੱਚ ਸਾਕਾਰਾਤਮਕ ਬਦਲਾਅ ਲਈ ਇਕ ਸੈਕਟਰ-ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸਰਕਾਰ ਅਤੇ ਰੀਅਲ ਅਸਟੇਟ ਉਦਯੋਗ ਦਰਮਿਆਨ ਭਾਈਵਾਲੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਰੋਡਮੈਪ ਤਿਆਰ ਕਰੇਗੀ | ਇਸ ਕਮੇਟੀ ਦਾ ਗਠਨ ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਵਿਭਾਗ ਅਧੀਨ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਪੰਜਾਬ ਵਿੱਚ ਅਗਾਂਹਵਧੂ, ਪਾਰਦਰਸੀ ਅਤੇ ਨਿਵੇਸ-ਪੱਖੀ ਰੀਅਲ ਅਸਟੇਟ ਮਾਹੌਲ ਸਿਰਜਣ ਲਈ ਨੀਤੀ ਘੜਨ ਵਾਸਤੇ ਸੁਝਾਅ ਪ੍ਰਦਾਨ ਕਰਨਾ ਹੈ |

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਸ ਪਹਿਲ ਤਹਿਤ ਰੀਅਲ ਅਸਟੇਟ ਖੇਤਰ ਦੇ ਪ੍ਰਮੁੱਖ ਭਾਈਵਾਲਾਂ ਦੇ ਸਰਗਰਮ ਸਹਿਯੋਗ ਰਾਹੀਂ ਇੱਕ ਬਿਹਤਰੀਨ ਨੀਤੀ ਮਾਡਲ ਤਿਆਰ ਕੀਤਾ ਜਾਵੇਗਾ | ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਮਕਾਨ ਉਸਾਰੀ ਤੇ ਸਹਿਰੀ ਵਿਕਾਸ ਖੇਤਰ ਵਿੱਚ ਟਿਕਾਊ ਵਿਕਾਸ, ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਨਿਵੇਸ-ਪੱਖੀ ਮਾਹੌਲ ਸਿਰਜਣ ਲਈ ਵਚਨਬੱਧ ਹੈ |

ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਸ੍ਰੀ ਦੀਪਕ ਗਰਗ (ਡਾਇਰੈਕਟਰ, ਮਾਰਬੇਲਾ ਗਰੁੱਪ) ਨੂੰ ਚੇਅਰਪਰਸਨ ਅਤੇ ਸ੍ਰੀ ਰੁਪਿੰਦਰ ਸਿੰਘ ਚਾਵਲਾ (ਐਮ.ਡੀ, ਸੀ.ਈ.ਈ. ਈ.ਐਨ.ਐਨ. ਪ੍ਰਮੋਟਰਜ ਐਂਡ ਡਿਵੈਲਪਰਜ ਪ੍ਰਾਈਵੇਟ ਲਿਮਟਿਡ) ਨੂੰ ਵਾਈਸ-ਚੇਅਰਮੈਨ ਵਜੋਂ ਸਾਮਲ ਕੀਤਾ ਗਿਆ ਹੈ | ਕਮੇਟੀ ਮੈਂਬਰਾਂ ਵਿੱਚ ਸ੍ਰੀ ਉਮੰਗ ਜਿੰਦਲ (ਸੀ.ਈ.ਓ, ਹੋਮਲੈਂਡ ਗਰੁੱਪ); ਸ੍ਰੀ ਸੁਖਦੇਵ ਸਿੰਘ (ਡਾਇਰੈਕਟਰ, ਏ.ਜੀ.ਆਈ. ਗਰੁੱਪ); ਸ੍ਰੀ ਪ੍ਰਦੀਪ ਕੁਮਾਰ ਬਾਂਸਲ (ਡਾਇਰੈਕਟਰ, ਐਚ.ਐਲ.ਪੀ. ਗਰੁੱਪ); ਸ. ਬਲਜੀਤ ਸਿੰਘ (ਡਾਇਰੈਕਟਰ, ਜੁਬਲੀ ਗਰੁੱਪ); ਸ੍ਰੀ ਦੀਪਕ ਮਖੀਜਾ (ਬਿਜਨਸ ਹੈੱਡ ਪੰਜਾਬ, ਏਮਾਰ ਗਰੁੱਪ); ਸ. ਰੁਪਿੰਦਰ ਸਿੰਘ ਗਿੱਲ (ਐਮ.ਡੀ, ਗਿਲਸਨਜ ਕੰਸਟ੍ਰਕਸਨ ਲਿਮਟਿਡ); ਸ੍ਰੀ ਰੋਹਿਤ ਸਰਮਾ (ਕਾਰਜਕਾਰੀ ਡਾਇਰੈਕਟਰ, ਡੀ.ਐਲ.ਐਫ. ਗਰੁੱਪ); ਸ੍ਰੀ ਕੇ.ਕੇ. ਸਰਮਾ ਕੁੱਕੂ (ਡਾਇਰੈਕਟਰ, ਐਸ.ਜੀ. ਗਰੁੱਪ); ਸ੍ਰੀ ਮੋਹਿੰਦਰ ਗੋਇਲ (ਚੇਅਰਮੈਨ, ਐਫੀਨਿਟੀ ਗਰੁੱਪ); ਸ੍ਰੀ ਵਰੁਣ ਧਾਮ (ਡਾਇਰੈਕਟਰ, ਕੇ.ਐਲ.ਵੀ. ਬਿਲਡਰਜ) ਸ਼ਾਮਲ ਹੋਣਗੇ ਜਦਕਿ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਏ.ਸੀ.ਏ, ਗਮਾਡਾ ਮੈਂਬਰ ਸਕੱਤਰ ਵਜੋਂ ਕਾਰਜ ਕਰਨਗੇ |

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਕਮੇਟੀ ਦਾ ਮੁੱਖ ਕਾਰਜ ਸੂਬੇ ਦੇ ਵਿੱਤੀ ਅਤੇ ਸੰਰਚਨਾਤਮਕ ਢਾਂਚੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਰੀਅਲ ਅਸਟੇਟ ਖੇਤਰ ਮੁਤਾਬਕ ਸਰਕਾਰ ਨੂੰ ਢਾਂਚਾਗਤ ਅਤੇ ਵਿਹਾਰਕ ਨੀਤੀਗਤ ਇਨਪੁਟ ਪ੍ਰਦਾਨ ਕਰਨਾ ਹੈ | ਇਹ ਕਮੇਟੀ ਦੂਜੇ ਸੂਬਿਆਂ ਵੱਲੋਂ ਅਪਣਾਏ ਗਏ ਸਰਬੋਤਮ ਅਭਿਆਸਾਂ ਅਤੇ ਨੀਤੀਗਤ ਢਾਂਚੇ ਦਾ ਅਧਿਐਨ ਕਰੇਗੀ ਅਤੇ ਪੰਜਾਬ ਦੀਆਂ ਵਿਕਾਸ ਤਰਜੀਹਾਂ ਮੁਤਾਬਕ ਸਿਫਾਰਸਾਂ ਪ੍ਰਦਾਨ ਕਰੇਗੀ | ਇਹ ਕਮੇਟੀ ਨੋਟੀਫਿਕੇਸਨ ਜਾਰੀ ਹੋਣ ਤੋਂ ਛੇ ਹਫਤਿਆਂ ਦੇ ਅੰਦਰ ਆਪਣੀਆਂ ਲਿਖਤੀ ਸਿਫਾਰਸਾਂ ਪੇਸ ਕਰੇਗੀ |

ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੇ ਮੈਂਬਰ ਸਕੱਤਰ ਵੱਲੋਂ ਕਮੇਟੀ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਮੈਂਬਰ ਸਕੱਤਰ ਵੱਲੋਂ ਹੀ ਮੀਟਿੰਗਾਂ ਸਬੰਧੀ ਤਾਲਮੇਲ ਕਰਨ ਦੇ ਨਾਲ-ਨਾਲ ਕਾਰਵਾਈ ਦੇ ਮਿੰਟ ਵੀ ਤਿਆਰ ਕੀਤੇ ਜਾਣਗੇ | ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਕਮੇਟੀ ਦਾ ਗਠਨ ਰੀਅਲ ਅਸਟੇਟ ਸੈਕਟਰ ਵਿੱਚ ਪਾਰਦਰਸਤਾ, ਜਵਾਬਦੇਹੀ ਅਤੇ ਨਿਵੇਸਕ-ਪੱਖੀ ਸੁਧਾਰਾਂ ਨੂੰ ਮਜਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ |

Leave feedback about this

  • Service
Choose Image