Health

ਪੰਜਾਬ ਵਿੱਚ ਡੇਂਗੂ, ਚਿਕਨਗੁਨੀਆ ਨੇ ਪੈਰ ਪਸਾਰੇ

ਚੰਡੀਗੜ੍ਹ, 23 ਅਕਤੂਬਰ: ਠੰਡ ਦੇ ਨਾਲ ਪੰਜਾਬ ਵਿੱਚ ਡੇਂਗੂ ਅਤੇ ਚਿਕਨਗੁਨੀਆ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਪਟਿਆਲਾ ਅਤੇ ਲੁਧਿਆਣਾ ਵਿੱਚ ਇਨ੍ਹਾਂ ਦੀ ਚਪੇਟ ਵਿੱਚ ਆਉਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ । ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਟਿਆਲਾ ਵਿੱਚ ਸਭ ਤੋਂ ਵੱਧ 419 ਡੇਂਗੂ ਦੇ ਮਰੀਜ ਹਨ ਅਤੇ ਲੁਧਿਆਣਾ ਵਿੱਚ 242, ਇਸੇ ਤਰ੍ਹਾਂ ਬਠਿੰਡਾ ਵਿੱਚ 142, ਹੁਸਿ਼ਆਰਪੁਰ ਵਿੱਚ 108, ਮਲੇਰਕੋਟਲਾ ਵਿੱਚ 90, ਗੁਰਦਾਸਪੁਰ ਵਿੱਚ 82, ਮੁਕਤਸਰ ਵਿੱਚ 81 ਅਤੇ ਕਪੂਰਥਲਾ ਵਿੱਚ 71 ਕੇਸ ਪਾਏ ਗਏ ਹਨ । ਮਾਨਸਾ ਵਿੱਚ ਚਿਕਨਗੁਨੀਆ ਦੇ ਕੇਸਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਡੇਂਗੂ ਦੇ ਅਸਲ ਨਾਲੋਂ ਘੱਟ ਕੇਸ ਦੱਸਣ ਦੇ ਦੋਸ਼ ਲਗਾਏ ਹਨ ।

Leave feedback about this

  • Service