Haryana

ਹੁਣ ਮ੍ਰਿਤਕ ਏ ਐਸ ਆਈ ਦੇ ਪਰਿਵਾਰ ਨੇ ਮੰਗੀ ਆਈ ਜੀ ਦੀ ਘਰਵਾਲੀ ਦੀ ਗ੍ਰਿਫਤਾਰੀ

ਚੰਡੀਗੜ੍ਹ, 15 ਅਕਤੂਬਰ: ਹਰਿਆਣਾ ਪੁਲਿਸ ਦੇ ਆਈ ਜੀ ਪੂਰਨ ਕੁਮਾਰ ਵੱਲੋਂ ਆਤਮਹੱਤਿਆ ਦੇ ਕੁਝ ਦਿਨਾਂ ਬਾਦ ਕੱਲ ਏ ਐਸ ਆਈ ਸੰਦੀਪ ਕੁਮਾਰ ਵੱਲੋਂ ਵੀ ਆਤਮਹੱਤਿਆ ਕਰ ਲੈਣ ਉਪਰੰਤ ਇਸ ਕੇਸ ਨੇ ਨਵਾਂ ਮੋੜ ਲੈ ਲਿਆ ਹੈ । ਆਈ ਜੀ ਨੇ ਆਪਣੇ ਆਖਰੀ ਪੱਤਰ ਵਿੱਚ ਡੀ ਜੀ ਪੀ ਹਰਿਆਣਾ ਅਤੇ ਹੋਰ ਕਈ ਅਫਸਰਾਂ ਖਿਲਾਫ ਜਾਤੀਵਾਦ ਦੇ ਦੋਸ਼ ਲਗਾਏ ਸੀ ਜਿਸ ਉਪਰੰਤ ਹਰਿਆਣਾ ਦੇੇ ਡੀ ਜੀ ਪੀ ਸ਼ਤਰੂਜੀਤ ਕਪੂਰ ਅਤੇ ਹੋਰਨਾਂ ਸਾਰਿਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਸੀ । ਇਸ ਉਪਰੰਤ ਏ ਐਸ ਆਈ ਸੰਦੀਪ ਨੇ ਖੁਦਖੁਸ਼ੀ ਕਰ ਲਈ ਸੀ ਤੇ ਆਪਣੀ ਆਖਰੀ ਵੀਡੀਓ ਵਿੱਚ ਡੀ ਜੀ ਪੀ ਹਰਿਆਣਾ ਸ਼ਤਰੂਜੀਤ ਨੂੰ ਉਨ੍ਹਾਂ ਇਮਾਨਦਾਰ ਆਖਦਿਆਂ ਆਈ ਪੂਰਨ ਦੀ ਮੌਤ ਦੀ ਵਜਾਹ ਭ੍ਰਸ਼ਟਾਚਾਰ ਵਿੱਚ ਲਿਪਤ ਹੋਣਾ ਅਤੇ ਇਮਾਨਦਾਰ ਅਫਸਰਾਂ ਵੱਲੋਂ ਨੱਥ ਪਾਏ ਜਾਣਾ ਦੱਸਿਆ ਗਿਆ । ਏ ਐਸ ਆਈ ਨੇ ਆਪਣੀ ਵੀਡੀਓ ਵਿੱਚ ਦੱਸਿਆ ਸੀ ਕਿ ਜਦੋਂ ਆਈ ਜੀ ਦੇ ਇੱਕ ਨਿੱਜੀ ਸਹਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਆਈ ਜੀ ਨੇ ਭ੍ਰਸ਼ਟਾਚਾਰ ਦੇ ਪਰਦੇ ਖੁੱਲਣ ਦੇ ਡਰ ਤੋਂ ਖੁਦਖੁਸ਼ੀ ਕਰ ਲਈ । ਹੁਣ ਏ ਐਸ ਆਈ ਸੰਦੀਪ ਦੇ ਪਰਿਵਾਰ ਵੱਲੋਂ ਆਈ ਜੀ ਦੀ ਘਰਵਾਲੀ ਅਮਨੀਤ ਪੀ ਕੁਮਾਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਇੱਕ ਆਈ ਏ ਐਸ ਅਫਸਰ ਹੈ । ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਨ੍ਹੀਂ ਦੇ ਉਹ ਏ ਐਸ ਆਈ ਦਾ ਸੰਸਕਾਰ ਨਹੀਂ ਕਰਣਗੇ ਜਿੰਨੀ ਦੇਰ ਆਈ ਜੀ ਦੀ ਘਰਵਾਲੀ ਖਿਲਾਫ ਪਰਚਾ ਦੇ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ।

Leave feedback about this

  • Service