ਚੰਡੀਗੜ੍ਹ 16 ਅਕਤੂਬਰ: ਆਮ ਆਦਮੀ ਪਾਰਟੀ ਦੇ ਬਠਿੰਡਾ (ਦਿਹਾਤੀ) ਦੇ ਐਮ ਐਲ ਏ ਅਮਿਤ ਰਤਨ, ਉਨ੍ਹਾਂ ਦੀ ਭੈਣ ਆਈ ਏ ਐਸ ਅਮਨੀਤ ਪੀ ਕੁਮਾਰ, ਹਰਿਆਣਾ ਪੁਲਿਸ ਵਿੱਚ ਹੈਡ ਕਾਂਸਟੇਬਲ ਸੁਸ਼ੀਲ ਕੁਮਾਰ ਅਤੇ ਰੋਹਤਕ ਆਈ ਜੀ ਦਫਤਰ ਦੇ ਸਿਕਿਉਰਿਟੀ ਇੰਚਾਰਜ ਸੁਨੀਲ ਕੁਮਾਰ ਤੇ ਹਰਿਆਣਾ ਪੁਲਿਸ ਨੇ ਰੋਹਤਕ ਸਦਰ ਠਾਣੇ ਵਿੱਚ ਪਰਚਾ ਦਰਕ ਕੀਤਾ ਗਿਆ ਹੈ । ਇਹ ਪਰਚਾ ਹਰਿਆਣਾ ਦੇ ਏ ਐਸ ਆਈ ਸੰਦੀਪ ਕੁਮਾਰ ਨੇ ਖੁਦਖੁਸ਼ੀ ਕਰਨ ਤੋਂ ਪਹਿਲਾਂ ਜਾਰੀ ਕੀਤੀ ਵੀਡੀਓ ਵਿੱਚ ਲਾਏ ਦੋਸ਼ਾਂ ਦੇ ਅਧਾਰ ਤੇ ਕੀਤੀ ਗਈ ਹੈ । ਇਸ ਵੀਡੀਓ ਵਿੱਚ ਸੰਦੀਪ ਨੇ ਆਈ ਜੀ ਪੂਰਨ ਕੁਮਾਰ ਵੱਲੋਂ ਕੀਤੀ ਖੁਦਖੁਸ਼ੀ ਦਾ ਕਾਰਨ ਉੱਚ ਅਫਸਰਾਂ ਵੱਲੋਂ ਜਾਤੀ ਅਧਾਰਤ ਵਿਤਕਰੇ ਦੀ ਥਾਂ ਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਦੇ ਦੋਸ਼ਾਂ ਤੋਂ ਮੁਕਤੀ ਪਾਉਣ ਲਈ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮੁੱਖ ਕਾਰਨ ਦੱਸਿਆ ਗਿਆ ਹੈ । ਸੰਦੀਪ ਨੇ ਆਪਣੀ ਆਖਰੀ ਵੀਡੀਓ ਵਿੱਚ ਕਿਹਾ ਕਿ ਆਈ ਜੀ ਪੂਰਨ ਕੁਮਾਰ ਦੀ ਖੁਦਖੁਸ਼ੀ ਨੂੰ ਜਾਤੀ ਅਧਾਰਤ ਵਿਤਕਰੇ ਦਾ ਰੂਪ ਦੇ ਕੇ ਅਸਲ ਭ੍ਰਿਸ਼ਟਾਚਾਰ ਦੀ ਕਹਾਣੀ ਤੇ ਪਰਦਾ ਪਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ । ਇਸ ਉਪਰੰਤ ਸੰਦੀਪ ਦੇ ਘਰਵਾਲਿਆਂ ਅਤੇ ਪਿੰਡਵਾਸੀਆਂ ਵੱਲੋਂ ਧਰਨਾ ਲਗਾਉਣ ਉਪਰੰਤ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ । ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
SpotLight News
ਐਮ ਐਲ ਏ ਬਠਿੰਡਾ (ਦਿਹਾਤੀ) ਸਮੇਤ ਚਾਰ ਤੇ ਪਰਚਾ ਦਰਜ
- October 16, 2025
- 0 Comments
- Less than a minute
- 222 Views
Leave feedback about this