ਲਾਲੂ ਯਾਦਵ ਦੇ ਪਰਿਵਾਰ ਦਾ ਸੰਕਟ ਅੱਜ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਰੋਹਿਨੀ ਅਚਾਰੀਆ ਨੇ ਅੱਜ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਉਸ ’ਤੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦੇਣ ਦਾ ਦੋਸ਼ ਲਾਇਆ ਗਿਆ ਹੈ। ਰੋਹਿਨੀ ਨੇ ਸਾਰੀਆਂ ਵਿਆਹੁਤਾ ਔਰਤਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੇਕੇ ਪਰਿਵਾਰ ਨਾਲੋਂ ਆਪਣੇ ਸਹੁਰਾ ਪਰਿਵਾਰ ਨੂੰ ਤਰਜੀਹ ਦੇਣ। ਰੋਹਿਨੀ ਨੇ ਇਹ ਪੋਸਟ ਪਾਰਟੀ ਛੱਡਣ ਤੇ ਆਪਣੇ ਪਰਿਵਾਰ ਨਾਲ ਰਿਸ਼ਤਾ ਤੋੜਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਅਪਲੋਡ ਕੀਤੀ ਹੈ। ਉਨ੍ਹਾਂ ਹਾਲ ਹੀ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ’ਚ ਆਰ ਜੇ ਡੀ ਦੀ ਹਾਰ ਲਈ ਆਪਣੇ ਭਰਾ ਤੇਜਸਵੀ ਯਾਦਵ ਦੇ ਨੇੜਲੇ ਸਹਿਯੋਗੀਆਂ ਹਰਿਆਣਾ ਨਾਲ ਸਬੰਧਤ ਆਰ ਜੇ ਡੀ ਸੰਸਦ ਮੈਂਬਰ ਸੰਜੈ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਿਆਸੀ ਪਰਿਵਾਰ ਨਾਲ ਸਬੰਧਤ ਰਮੀਜ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੋਹਿਨੀ ਨੇ ਕਿਹਾ ਕਿ ਉਸ ਨੂੰ ਕਿਹਾ ਗਿਆ ਕਿ ਕਰੋੜਾਂ ਰੁਪਏ ਤੇ ਟਿਕਟ ਬਦਲੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦਾਨ ਕੀਤੀ। -ਪੀਟੀਆਈ
Politics
ਮੇਰੇ ’ਤੇ ਪਿਤਾ ਨੂੰ ਗੰਦੀ ਕਿਡਨੀ ਦੇਣ ਦੇ ਦੋਸ਼: ਰੋਹਿਨੀ
- November 17, 2025
- 0 Comments
- Less than a minute
- 469 Views
Leave feedback about this