ਇੰਦੌਰ, 26 ਅਕਤੂਬਰ: ਇੰਦੌਰ ਵਿਖੇ ਆਸਟ੍ਰੇਲੀਆ ਤੋਂ ਕ੍ਰਿਕਟ ਵਰਲਡ ਕੱਪ ਵਿੱਚ ਹਿੱਸਾ ਲੈਣ ਆਈਆਂ ਦੋ ਖਿਡਾਰਨਾਂ ਦਾ ਇੱਕ ਮੋਟਰਸਾਈਕਲ ਸਵਾਰ ਨੇ ਪਿੱਛਾ ਕਰ ਕੇ ਸ਼ਰੀਰਕ ਸ਼ੋਸ਼ਣ ਕਰਨ ਦੀ ਕੋਸਿ਼ਸ਼ ਕੀਤੀ ਜਿਸਨੂੰ ਪੁਲਿਸ ਨੇ ਫੌਰੀ ਹਰਕਤ ਕਰਦਿਆਂ ਗ੍ਰਿਫਤਾਰ ਕਰ ਲਿਆ ਹੈ । ਖਿਡਾਰਨਾਂ ਨੇ ਆਪਣੀ ਸਿ਼ਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਹੋਟਲ ਚੋਂ ਬਾਹਰ ਨਿਕਲ ਕੇ ਸੜਕ ਤੇ ਕੈਫੇ ਵੱਲ ਜਾ ਰਹੀਆਂ ਸਨ ਜਦੋਂ ਇੱਕ ਮੋਟਰਸਾਈਕਲ ਸਵਾਰ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਹੱਥ ਲਗਾ ਕੇ ਭੱਜ ਗਿਆ । ਖਿਡਾਰਨਾਂ ਨੇ ਤੁਰੰਤ ਆਪਣੀ ਲਾਈਵ ਲੋਕੇਸ਼ਨ ਆਪਣੇ ਸਿਕਿਉਰਿਟੀ ਅਫਸਰ ਨੂੰ ਭੇਜੀ ਜਿਸ ਨੇ ਅੱਗੇ ਟੀਮ ਸਿਕਿਉਰਿਟੀ ਅਫਸਰ ਨੂੰ ਇਤਲਾਹ ਦਿੱਤੀ ਤੇ ਸਬੰਧਤ ਥਾਣੇ ਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਅਕਿਲ ਖਾਨ ਵੱਜੋਂ ਹੋਈ ਹੈ ਜਿਸ ਉੱਪਰ ਪਹਿਲਾਂ ਵੀ ਪਰਚੇ ਦਰਜ ਹਨ ।
Latest News
ਇੰਦੌਰ ਵਿਖੇ ਦੋ ਅਸਟ੍ਰੇਲਅਨ ਖਿਡਾਰਨਾਂ ਦਾ ਸ਼ਰੀਰਕ ਸ਼ੋਸ਼ਣ, ਇੱਕ ਗ੍ਰਿਫਤਾਰ
- October 26, 2025
- 0 Comments
- Less than a minute
- 205 Views
Leave feedback about this