ਬਿਲਾਸਪੁਰ, 9 ਅਕਤੂਬਰ: ਮੰਗਲਵਾਰ ਨੂੰ ਹੋਏ ਬਿਲਾਸਪੁਰ ਬੱਸ ਹਾਦਸੇ ਵਿੱਚ ਜਿੱਥੇ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਉੱਥੇ ਦੋ ਬੱਚੇ ਭੈਣ ਭਰਾ ਜੋ ਖੇਡਣ ਦੇ ਲਈ ਪਿੱਛਲੀਆਂ ਸੀਟਾਂ ਤੇ ਜਾ ਕੇ ਬੈਠ ਗਏ ਸੀ ਬਚ ਗਏ ਹਨ । ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਵਿੱਚੋਂ ਸਿਰਫ ਇਹ ਦੋ ਬੱਚੇ ਹੀ ਬਚੇ ਹਨ ਜਿਨ੍ਹਾਂ ਦੀ ਪਛਾਣ ਆਰੂਸ਼ੀ ਅਤੇ ਸ਼ੌਰਿਆ ਵੱਜੋਂ ਹੋਈ ਹੈ । ਜ਼ੇਰੇ ਇਲਾਜ ਇਨ੍ਹਾਂ ਬੱਚਿਆਂ ਨੇ ਦੱਸਿਆ ਕਿ ਉਹ ਆਪਣੀ ਮਾਂ, ਮਾਸੀ ਅਤੇ ਮਾਸੀ ਦੇ ਮੁੰਡੇ ਨਾਲ ਬੱਸ ਵਿੱਚ ਜਾ ਰਹੇ ਸੀ ਅਤੇ ਉਨ੍ਹਾਂ ਉਨ੍ਹਾਂ ਖੇਡਣ ਖਾਤਰ ਖਾਲੀ ਪਈਆਂ ਪਿਛਲੀਆਂ ਸੀਟਾਂ ਤੇ ਬੈਠਣ ਚਲੇ ਗਏ ਸੀ ਜਿਸ ਉਪਰੰਤ ਭੁਸਖਲਨ ਹੋ ਗਿਆ ਅਤੇ ਪੱਥਰ ਦੇ ਪਹਾੜ ਦਾ ਇੱਕ ਵੱਡਾ ਟੁਕੜਾ ਬੱਸ ਤੇ ਆ ਡਿੱਗਿਆ ਤੇ ਸਾਰੇ ਮੁਸਾਫਿਰਾਂ ਦੀ ਮੌਤ ਹੋ ਗਈ । ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੜ ਗਏ ਅਤੇ ਬਸ ਬੇਪਛਾਣ ਹੋ ਗਈ ।
Himachal
ਬੱਸ ਹਾਦਸਾ:ਭੈਣ ਭਰਾ ਖੇਡਣ ਪਿਛਲੀ ਸੀਟ ਤੇ ਗਏ ਤੇ ਬਚ ਗਏ
- October 9, 2025
- 0 Comments
- Less than a minute
- 392 Views
Leave feedback about this