Haryana

ਆਈ ਜੀ ਸੁਸਾਈਡ: ਘਰਵਾਲੀ ਨੇ ਡੀ ਜੀ ਪੀ ਤੇ ਪਰਚੇ ਦੀ ਕੀਤੀ ਮੰਗ

ਚੰਡੀਗੜ੍ਹ, 9 ਅਕਤੂਬਰ: ਅਰਿਆਣਾ ਕਾਡਰ ਦੀ ਆਈ ਏ ਐਸ ਅਫਸਰ ਅਮਨੀਤ ਪੀ ਕੁਮਾਰ ਜਿਨ੍ਹਾਂ ਦੇ ਪਤੀ ਆਈ ਜੀ ਵਾਈ ਪੂਰਨ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਨੇ ਹਰਿਆਣਾ ਦੇ ਡੀ ਜੀ ਪੀ ਅਤੇ ਰੋਹਤਕ ਦੇ ਐਸ ਪੀ ਖਿਲਾਫ ਪਰਚੇ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਇਹ ਦੋਵੇਂ ਪੁਲਿਸ ਅਫਸਰ ਪਿਛਲੇ ਲੰਮੇ ਸਮੇਂ ਤੋਂ ਜਾਤੀ ਦੇ ਅਧਾਰ ਤੇ ਵਿਤਕਰਾ ਕਰ ਰਹੇ ਸੀ ਅਤੇ ਸਾਜਿਸ਼ ਤਹਿਤ ਰਿਸ਼ਵਤ ਦੇ ਕੇਸ ਵਿੱਚ ਫਸਾਉਣ ਦੀ ਕੋਸਿ਼ਸ਼ ਕਰ ਰਹੇ ਸੀ । ਅਮਨੀਤ ਨੇ ਕਿਹਾ ਕਿ ਉਨ੍ਹਾਂ ਦੀ ਪਤੀ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਆਈ ਜੀ ਦਫਤਰ ਵਿੱਚ ਤੈਨਾਤ ਇੱਕ ਪੁਲਿਸ ਮੁਲਾਜ਼ਮ ਤੇ ਉਨ੍ਹਾਂ ਦੇ ਪਤੀ ਦੇ ਨਾਮ ਤੇ ਪੈਸੇ ਮੰਗੇ ਜਾਣ ਦਾ ਦੋਸ਼ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਜੋ ਕਿ ਇਸੇ ਸਾਜਿਸ਼ ਦਾ ਹਿੱਸਾ ਸੀ । ਆਈ ਏ ਐਸ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਵੱਲੋਂ ਸੁਸਾਈਡ ਨੋਟ ਵਿੱਚ ਡੀ ਜੀ ਪੀ ਅਤੇ ਐਸ ਪੀ ਦਾ ਨਾਮ ਵੀ ਲਿਖਿਆ ਗਿਆ ਹੈ ।

Leave feedback about this

  • Service
Choose Image