Latest News

ਸਾਬਕਾ ਪੰਜਾਬ ਡੀ ਜੀ ਪੀ ਅਤੇ ਮੰਤਰੀ ਤੇ ਕਤਲ ਦਾ ਪਰਚਾ ਦਰਜ

ਚੰਡੀਗੜ੍ਹ, 22 ਅਕਤੂਬਰ: ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ, ਸਾਬਕਾ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਤੇ ਪੰਚਕੁਲਾ ਵਿਖੇ ਆਪਣੇ ਹੀ ਪੁੱਤਰ ਅਕਿਲ ਦਾ ਕਥਿਤ ਤੌਰ ਤੇ ਕਤਲ ਦਾ ਪਰਚਾ ਦਰਜ ਕੀਤਾ ਹੈ । ਮਲੇਰਕੋਟਲਾ ਨਿਵਾਸੀ ਸ਼ਮਸੁੱਦੀਨ ਚੌਧਰੀ ਨੇ ਦੋਸ਼ ਲਗਾਇਆ ਕਿ ਮਰਨ ਤੋਂ ਪਹਿਲਾਂ ਅਕਿਲ ਨੇ ਇੱਕ ਵੀਡੀਓ ਵਿੱਚ ਆਪਣੇ ਪਿਤਾ ਦੇ ਉਸਦੀ ਪਤਨੀ ਯਾਨੀ ਮੁਹੰਮਦ ਮੁਸਤਫਾ ਦੀ ਨੂੰਹ ਨਾਲ ਨਜਾਇਜ਼ ਸਬੰਧ ਹਨ ਅਤੇ ਪਰਿਵਾਰ ਵੱਲੋਂ ਉਸ ਨੂੰ (ਅਕਿਲ ਨੂੰ) ਮਾਰਨ ਦੀਆਂ ਸਾਜਸ਼ਾਂ ਜਾਂ ਕਿਸੇ ਕੇਸ ਵਿੱਚ ਫਸਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ । ਪੁਲਿਸ ਨੇ ਕਿਹਾ ਕਿ ਸਿ਼ਕਾਇਤਕਰਤਾ ਵੱਲੋਂ ਇਹ ਵੀਡੀਓ ਪੇਸ਼ ਕੀਤੇ ਜਾਣ ਉਪਰੰਤ ਇਹ ਪਰਚਾ ਦਰਜ ਕੀਤਾ ਗਿਆ ਹੈ ਅਤੇ ਤਫਤੀਸ਼ ਕੀਤੀ ਜਾਵੇਗੀ । ਮੁਹੰਮਦ ਮੁਸਤਫਾ ਨੇ ਕਿਹਾ ਕਿ ਪਰਚਾ ਦਰਜ ਹੋਣ ਨਾਲ ਕੋਈ ਗੁਨਾਹਗਾਰ ਸਾਬਿਤ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਤਫਤੀਸ਼ ਉਪਰੰਤ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਅਤੇ ਕੋਝੀ ਸਿਆਸਤ ਅਤੇ ਘਟੀਆ ਇਲਜ਼ਾਮ ਲਗਾਉਣ ਵਾਲਿਆਂ ਨੂੰ ਜਵਾਬ ਦਿੱਤਾ ਜਾਵੇਗਾ ।

Leave feedback about this

  • Service
Choose Image