Crime

ਦਿੱਲੀ ਤੋਂ ਸ਼ੱਕੀ ਜਾਸੂਸ ਗ੍ਰਿਫ਼ਤਾਰ; ਵਿਦੇਸ਼ੀ ਪਰਮਾਣੂ ਵਿਗਿਆਨੀ ਨਾਲ ਸਬੰਧ

ਦਿੱਲੀ ਪੁਲੀਸ ਨੇ ਇੱਕ 59 ਸਾਲਾ ਵਿਅਕਤੀ ਨੂੰ ਜਾਸੂਸੀ ਦੀਆਂ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਵਿਦੇਸ਼-ਅਧਾਰਤ ਪਰਮਾਣੂ ਵਿਗਿਆਨੀ ਨਾਲ ਸਬੰਧ ਅਤੇ ਝਾਰਖੰਡ ਦੇ ਜਮਸ਼ੇਦਪੁਰ ਤੋਂ ਚੱਲ ਰਹੇ ਜਾਅਲੀ ਪਾਸਪੋਰਟ ਰੈਕੇਟ ਨਾਲ ਲਿੰਕ ਸ਼ਾਮਲ ਹਨ।

ਮੁਲਜ਼ਮ ਦੀ ਪਛਾਣ ਮੁਹੰਮਦ ਆਦਿਲ ਹੁਸੈਨੀ ਵਜੋਂ ਹੋਈ ਹੈ, ਜਿਸ ਨੂੰ ਸਈਦ ਆਦਿਲ ਹੁਸੈਨ, ਨਸੀਮੂਦੀਨ ਅਤੇ ਸਈਦ ਆਦਿਲ ਹੁਸੈਨੀ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਹੈਸਨੀ ਨੂੰ ਦੋ ਦਿਨ ਪਹਿਲਾਂ ਦਿੱਲੀ ਦੇ ਸੀਮਾਪੁਰੀ ਤੋਂ ਫੜਿਆ ਗਿਆ ਸੀ।

ਇੱਕ ਪੁਲੀਸ ਸੂਤਰ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਇੱਕ ਪਰਮਾਣੂ ਵਿਗਿਆਨੀ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ। ਸੂਤਰ ਨੇ ਦਾਅਵਾ ਕੀਤਾ ਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇੱਕ ਸੰਵੇਦਨਸ਼ੀਲ ਸਥਾਪਨਾ ਦੇ ਤਿੰਨ ਪਛਾਣ ਪੱਤਰ ਪ੍ਰਾਪਤ ਕੀਤੇ ਸਨ।

Leave feedback about this

  • Service