Crime

ਆਏਂ ਅੜਿੱਕੇ ਆਇਆ ਡੀ ਆਈ ਜੀ ਭੁੱਲਰ

ਚੰਡੀਗੜ੍ਹ, 18 ਅਕਤੂਬਰ: 8 ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਸੀ ਬੀ ਆਈ ਵੱਲੋਂ ਫੜੇ ਗਏ ਡੀ ਆਈ ਜੀ (ਰੋਪੜ ਰੇਂਜ) ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਦ ਪੰਜਾਬ ਪੁਲਿਸ ਦੇ ਇਸ ਉੱਚ ਅਧਿਕਾਰੀ ਵੱਲੋਂ ਅਰਜਿਤ ਕੀਤੀ ਗਈ ਸੰਪਤੀ ਦੇ ਰਾਜ਼ ਹੁਣ ਪਰਤ ਦਰ ਪਰਤ ਉੱਧੜ ਰਹੇ ਹਨ । ਦੁਬਈ, ਕਨੇਡਾ ਅਤੇ ਸਮਰਾਲਾ ਤੋਂ ਇਲਾਵਾ 51 ਥਾਂਵਾਂ ਤੇ ਜਾਇਦਾਦਾਂ ਤੋਂ ਇਲਾਵਾ 7 ਼50 ਕਰੋੜ ਕੈਸ਼, 2 ਼5 ਕਿੱਲੋ ਸੋਨਾ, 26 ਰੋਲੈਕਸ ਅਤੇ ਰਾਡੋ ਦੀਆਂ ਘੜੀਆਂ, ਚਾਰ ਪਿਸਤੌਲ ਸਮੇਤ 100 ਜਿੰਦਾ ਕਾਰਤੂਸ, ਸਮਰਾਲਾ ਫਾਰਮਹਾਉਸ ਤੋਂ108 ਸ਼ਰਾਬ ਦੀਆਂ ਬੋਤਲਾਂ ਅਤੇ 18 ਜਿੰਦਾ ਕਾਰਤੂਸ । ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਡੀ ਆਈ ਜੀ ਨੇ ਦੋ ਬੰਦੇ ਜਿਨ੍ਹਾਂ ਵਿੱਚੋਂ ਇੱਕ ਕ੍ਰਿਸ਼ਾਨੂੰ ਸ਼ਾਰਦਾ ਅਤੇ ਇੱਕ ਹੋਰ ਨੂੰ ਪਰਚੇ ਵਿੱਚ ਫਸੇ ਹੋਏ ਜਾਂ ਪਰਚਾ ਹੋਣ ਤੋਂ ਡਰੇ ਹੋਏ ਵਪਾਰੀ ਅਤੇ ਅਮੀਰ ਲੋਕਾਂ ਤੋਂ ਪੈਸੇ ਲੈ ਕੇ ਆਉਂਦੇ ਸਨ । ਇੱਕ ਲਾਟਰੀ ਦਾ ਸੱਟੇਬਾਜ਼ ਅਤੇ ਸ਼ਰਾਬ ਦੇ ਕਾਰੋਬਾਰੀ ਤੋਂ ਮਹੀਨਾ 5 ਲੱਖ ਰੁਪਏ ਦੀ ਵਸੂਲੀ ਲਈ ਜਾਂਦੀ ਸੀ । ਇੱਨ੍ਹਾਂ ਬਿਚੋਲੀਆਂ ਨੂੰ 5 ਲੱਖ ਪਿੱਛੇ 25,000 ਤੋਂ 30,000 ਰੁਪਏ ਦਿੱਤਾ ਜਾਂਦਾ ਸੀ ਅਤੇ ਫੜੇ ਜਾਣ ਦੇ ਡਰ ਤੋਂ ਡੇੜ ਤੋਂ ਦੋ ਮਹੀਨੇ ਦੀ ਛੁੱਟੀ ਤੇ ਭੇਜਿਆ ਜਾਂਦਾ ਸੀ । ਸੀ ਬੀ ਆਈ ਨੇ ਟਰੈਪ ਲਗਾ ਕੇ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਡੀਲਰ ਅਕਾਸ਼ ਬੱਤਾ ਦੀ ਸਿ਼ਕਾਇਤ ਤੇ ਡੀ ਆਈ ਜੀ ਖਿਲਾਫ ਪਰਚਾ ਦਰਜ ਕੀਤਾ ਸੀ । ਸਿ਼ਕਾਇਤਕਰਤਾ ਨੇ ਬਿਚੋਲੀਏ ਵਿਸ਼ਾਨੂੰ ਸ਼ਾਰਦਾ ਦੀਆਂ ਫੋਨ ਰਿਕਾਰਡਿੰਗ ਸੀ ਬੀ ਆਈ ਨੂੰ ਸੁਣਾਇਆਂ ਜਿਸ ਉਪਰੰਤ ਸ਼ਾਰਦਾ ਨੂੰ ਗ੍ਰਿਫਤਾਰ ਕਰ ਕੇ ਡੀ ਆਈ ਜੀ ਨੂੰ ਫੋਨ ਕਰਵਾਇਆ ਗਿਆ ਕਿ 5 ਲੱਖ ਆ ਗਿਆ ਹੈ ਜਿਸਤੇ ਡੀ ਆਈ ਜੀ ਨੇ ਕਿਹਾ ਕਿ ਉਸਨੂੰ ਕਹਿ 8 ਪੂਰਾ ਕਰ ਦੇ ਅਗਸਤ, ਸਤੰਬਰ ਅਤੇ ਅਕਤੂਬਰ ਦਾ ਮਿਲਾ ਕੇ । ਸੀ ਬੀ ਆਈ ਨੇ ਇਹ ਸਾਰੀ ਰਿਕਾਰਡਿੰਗ ਪ੍ਰਾਪਤ ਕਰ ਕੇ ਡੀ ਆਈ ਜੀ ਨੂੰ ਗ੍ਰਿਫਤਾਰ ਕਰਕੇ ਜਲ੍ਹ ਭੇਜ ਦਿੱਤਾ ਹੈ । ਡੀ ਆਈ ਜੀ ਨੇ ਕਿਹਾ ਕਿ ਉਸ ਉੱਪਰ ਲੱਗੇ ਸਾਰੇ ਇਲਜ਼ਾਮ ਝੂਠੇ ਹਨ ।

Leave feedback about this

  • Service