ਚੰਡੀਗੜ੍ਹ 8 ਅਕਤੂਬਰ: 2001 ਬੈਚ ਦੇ ਆਈ ਪੀ ਐਸ ਅਫਸਰ, ਏ ਡੀ ਜੀ ਪੀ ਅਫਸਰ ਵਾਈ ਪੂਰਨ ਕੁਮਾਰ ਨੇ ਆਪਣੀ ਸੈਕਟਰ 11 ਦੀ ਕੋਠੀ ਦੇ ਸਾਉਂਡ ਪ੍ਰੂਫ ਕਮਰੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ । ਉਨ੍ਹਾਂ ਦੀ ਧਰਮ ਪਤਨੀ ਵੀ 2001 ਬੈਚ ਦੀ ਆਈ ਏ ਐਸ ਅਫਸਰ ਹੈ ਜੋ ਇਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਜਪਾਨ ਵਿੱਚ ਗਏ ਡੈਲੀਗੀਸ਼ਨ ਦਾ ਹਿੱਸਾ ਹਨ । ਕੁਮਾਰ ਪੁਲਿਸ ਟ੍ਰੇਨਿੰਗ ਸੈਂਟਰ ਸੁਨਾਰੀਆ (ਹਰਿਆਣ) ਵਿਖੇ ਬਤੌਰ ਆਈ ਜੀ ਵੱਜੋਂ ਸੇਵਾਵਾਂ ਨਿਭਾ ਰਹੇ ਸਨ । ਏ ਡੀ ਜੀ ਪੀ ਨੂੰ ਮ੍ਰਿਤਕ ਹਾਲਤ ਵਿੱਚ ਉਨ੍ਹਾਂ ਦੀ ਬੇਟੀ ਨੇ ਦੇਖਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ । ਚੰਡੀਗੜ੍ਹ ਪੁਲਿਸ ਨੇ ਸੂਸਾਇਡ ਨੋਟ ਅਤੇ ਜਾਇਦਾਦਨਾਮਾ ਮੌਕੇ ਤੋਂ ਆਪਣੇ ਕਬਜ਼ੇ ਵਿੱਚ ਲਿਆ ਹੈ । ਕੁਮਾਰ ਪੁਲਿਸ ਮਹਿਕਮੇ ਵਿੱਚ ਹੋਣ ਵਾਲੇ ਕਿਸੇ ਵੀ ਗਲਤ ਕੰਮ ਖਿਲਾਫ ਅਵਾਜ਼ ਚੁੱਕਣ ਵਾਲੇ ਵੱਜੋਂ ਜਾਣੇ ਜਾਂਦੇ ਸਨ । ਉਨ੍ਹਾਂ 7 ਸਤੰਬਰ 2024 ਨੂੰ ਉਦੋਂ ਦੇ ਚੀਫ ਸੈਕਟਰੀ ਟੀ ਵੀ ਐਸ ਐਨ ਪ੍ਰਸਾਦ ਨੂੰ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਆਪਣੇ ਤੋਂ ਸੀਨੀਅਰ 6 ਆਈ ਪੀ ਐਸ ਅਫਸਰਾਂ ਦੀ ਤਰੱਕੀ ਨੂੰ ਲੈ ਕੇ ਹੋਣ ਵਾਲੀ ਸਕਰੀਨਿੰਗ ਕਮੇਟੀ ਦੀ ਸਿ਼ਕਾਇਤ ਕੀਤੀ ਸੀ । ਉਨ੍ਹਾਂ ਦੀ ਸਿ਼ਕਾਇਤ ਤੋਂ ਬਾਦ ਇਹ ਮੀਟਿੰਗ ਟਾਲ ਦਿੱਤੀ ਗਈ ਸੀ । ਉਨ੍ਹਾਂ ਇਸੇ ਤਰ੍ਹਾਂ 5 ਆਈ ਪੀ ਐਸ ਅਫਸਰਾਂ ਨੂੰ ਮਿਲਣ ਵਾਲੀ ਤਰੱਕੀ ਸਬੰਧੀ ਇੱਕ ਹੋਰ ਸਕਰੀਨਿੰਗ ਕਮੇਟੀ ਦਾ ਮੁੱਦਾ ਚੁੱਕਿਆ ਸੀ । ਉਨ੍ਹਾਂ ਨੇ ਸਰਕਾਰ ਵੱਲੋਂ ਅਹੁਦੇ ਮੁਤਾਬਿਕ ਸਰਕਾਰੀ ਗੱਡੀ ਨਾ ਮਿਲਣ ਖਾਤਰ ਵੀ ਸਿ਼ਕਾਇਤ ਕੀਤੀ ਸੀ ਅਤੇ ਅਫਸਰਾਂ ਦੇ ਤਬਾਦਲੇ ਉਪਰੰਤ ਵੀ ਸਰਕਾਰੀ ਕੋਠੀਆਂ ਖਾਲੀ ਨਾ ਕਰਨ ਬਾਰੇ ਵੀ ਸਿ਼ਕਾਇਤਾਂ ਕੀਤੀਆਂ ਸਨ । ਇਸ ਤੋਂ ਇਲਾਵਾ ਆਪਣੀ ਪੋਸਟਿੰਗ ਕਾਡਰ ਮੁਤਾਬਿਕ ਨਾ ਹੋਣ ਤੇ ਵੀ ਉਨ੍ਹਾਂ ਸਿ਼ਕਾਇਤ ਕੀਤੀ ਸੀ । ਇਸ ਸਾਰੇ ਘਟਨਾਕ੍ਰਮ ਵਿੱਚ ਪੁਲਿਸ ਨੇ ਕੱਲ ਸੁਸ਼ੀਲ ਨਾਮ ਦੇ ਇੱਕ ਬੰਦੇ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਮਰਹੂਮ ਏ ਡੀ ਜੀ ਪੀ ਦੇ ਨਾਮ ਤੇ ਇੱਕ ਸ਼ਰਾਬ ਦੇ ਕਾਰੋਬਾਰੀ ਤੋਂ 2 ਼5 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ । ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ।
Haryana
SpotLight News
ਅਖਿਰ ਕਿਉਂ ਕਰਨੀ ਪਈ ਏ ਡੀ ਜੀ ਪੀ ਨੂੰ ਖੁਦਕੁਸ਼ੀ ?
- October 8, 2025
- 0 Comments
- Less than a minute
- 98 Views

Leave feedback about this