ਮਾਨਸਾ 27 ਅਕਤੂਬਰ (ਜਗਦੀਸ਼ ਬਾਂਸਲ/ ਲਸ਼ਮਣ ਸਿੱਧੂ ) – ਇੰਸਪੈਕਟਰ ਬੇਅੰਤ ਕੌਰ ਦੀ ਵੁਮੈਨ ਸੈਲ ਮਾਨਸਾ ਦੇ ਨਵੇਂ ਇੰਚਾਰਜ ਵਜੋਂ ਨਿਯੁਕਤੀ ਹੋਣ ਤੇ ਉਨ੍ਹਾਂ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ।
ਇੰਸਪੈਕਟਰ ਬੇਅੰਤ ਕੌਰ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਵੋਮੈਨ ਸੈਲ ਵੱਲੋ ਲੜਕੀਆਂ ਨੂੰ ਇੰਨਸਾਫ ਦੇਣਾ, ਦਾਜ ਦਹੇਜ ਦਾ ਲੋਭ ਲਾਲਚ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨਾ ਅਤੇ ਦੋਵੇਂ ਧਿਰਾਂ ਦੀ ਸੁਣਵਾਈ ਕਰਕੇ ਛੋਟੇ ਮੋਟੇ ਘਰੇਲੂ ਝਗੜਿਆ ਨੂੰ ਸੁਲਝਾਉਣਾ ਹੈ ਤਾਂ ਜੋ ਛੋਟੇ ਮੋਟੇ ਪਰਿਵਾਰਕ ਝਗੜਿਆਂ ਦੇ ਕਾਰਨ ਕੋਈ ਘਰ ਖਰਾਬ ਨਾ ਹੋ ਸਕੇ ਅਤੇ ਲੜਕੀਆਂ ਆਪਣੇ ਸਹੁਰੇ ਘਰ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਨ।
Latest News
ਇੰਸਪੈਕਟਰ ਬੇਅੰਤ ਕੌਰ ਨੇ ਵੋਮੈਨ ਸੈਲ ਇੰਚਾਰਜ ਵਜੋਂ ਸੰਭਾਲਿਆ ਅਹੁਦਾ
- October 27, 2025
- 0 Comments
- Less than a minute
- 268 Views
Leave feedback about this