ਮਾਨਸਾ 27 ਅਕਤੂਬਰ (ਜਗਦੀਸ਼ ਬਾਂਸਲ) – ਚੀਫ ਡਾਇਰੈਕਟਰ ਵਿਜੀਲੈਂਸ ਪੰਜਾਬ ਦੇ ਨਿਰਦੇਸ਼ਾਂ ਤਹਿਤ ਸੂਬੇ ਭਰ ਚ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਇਸੇ ਤਹਿਤ ਅੱਜ ਵਿਜੀਲੈਂਸ ਯੂਨਿਟ ਮਾਨਸਾ ਵੱਲੋ ਐਸ ਐਸ ਪੀ ਵਿਜੀਲੈਂਸ ਬਠਿੰਡਾ ਦਿਗਵਿਜੈ ਕਪਿਲ ਦੇ ਨਿਰਦੇਸ਼ਾਂ ਅਨੁਸਾਰ ਮਿਤੀ 27 ਅਕਤੂਬਰ ਤੋਂ 2 ਨਵੰਬਰ ਤੱਕ ਮਨਾਏ ਜਾ ਰਹੇ ਜਾਗਰੂਕਤਾ ਹਫਤੇ ਤਹਿਤ ਇੰਸਪੈਕਟਰ ਨਗਿੰਦਰ ਸਿੰਘ ਬਰਾੜ ਯੂਨਿਟ ਵਿਜੀਲੈਂਸ ਬਿਊਰੋ ਮਾਨਸਾ ਵੱਲੋ ਦਫਤਰ ਦੇ ਸਮੂਹ ਕਰਮਚਾਰੀਆ ਲਈ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।
ਸਮਾਗਮ ਦੋਰਾਨ ਸਮੂਹ ਕਰਮਚਾਰੀਆਂ ਨੂੰ ਸਹੁੰ ਚੁਕਾਈ ਗਈ ਕਿ ਉਹ ਜੀਵਨ ਦੇ ਹਰੇਕ ਖੇਤਰ ਵਿੱਚ ਨੇਕਕਨੀਤੀ ਅਤੇ ਵਿਸ਼ਵਾਸ ਦੀ ਪਾਲਣਾ ਕਰਨਗੇ
ਅਤੇ ਪਬਲਿਕ ਨੂੰ ਜਾਗਰੂਕ ਕਰਨਗੇ ਕਿ ਕਿਸੇ ਵੀ ਹਾਲਤ ਵਿੱਚ ਰਿਸ਼ਵਤ ਨਾ ਲੈਣੀ ਤੇ ਨਾ ਹੀ ਦੇਣੀ ਚਾਹੀਦੀ ਹੈ। ਅਤੇ ਹਰ ਕੰਮ ਇਮਾਨਦਾਰੀ ਤੇ ਨਿਸ਼ਠਾ ਨਾਲ ਕਰਨੇ ਚਾਹੀਦੇ ਹਨ ਅਤੇ ਜਨਹਿਤ (ਲੋਕਾਂ ਦੀ ਭਲਾਈ) ਲਈ ਕੰਮ ਕਰਨਾ ਚਾਹੀਦਾ ਹੈ। ਅਤੇ ਕਿਸੇ ਵੀ ਵਿਵਹਾਰ ਵਿੱਚ ਇਨਸਾਨੀਅਤ ਦੀ ਮਿਸਾਲ ਬਣਨਾ ਚਾਹੀਦਾ ਹੈ ਭ੍ਰਿਸ਼ਟਾਚਾਰ ਰਿਸ਼ਵਤ ਲੈਣ ਅਤੇ ਦੇਣ ਦਾ ਵਿਰੋਧ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਅਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਉਨ੍ਹਾਂ ਦੇ ਧਿਆਨ ਚ ਆਉਂਦਾ ਹੈ ਤਾ ਉਹ ਤਰੁੰਤ ਉਸਦੀ ਸੂਚਨਾ ਉਚ ਅਧਿਕਾਰੀਆਂ ਨੂੰ ਦੇਣਗੇ।
ਇੰਸਪੈਕਟਰ ਨਗਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੀਆਂ ਟੀਮਾਂ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤੇ ਦੌਰਾਨ ਅੱਜ ਤੋਂ 2 ਨਵੰਬਰ ਤੱਕ ਜਿਲ੍ਹਾ ਮਾਨਸਾ ਦੇ ਵੱਖ ਵੱਖ ਪਬਲਿਕ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਰੀਡਰ ਭੁਪਿੰਦਰ ਸਿੰਘ, ਜਗਦੀਪ ਸਿੰਘ ਅਤੇ ਸਮੂਹ ਕਰਮਚਾਰੀ ਮੌਜੂਦ ਸਨ।
Latest News
ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤੇ ਦੀ ਕਰਮਚਾਰੀਆਂ ਦੇ ਸਹੁੰ ਚੁੱਕ ਸਮਾਗਮ ਨਾਲ ਹੋਈ ਸ਼ੁਰੂਆਤ
- October 27, 2025
- 0 Comments
- Less than a minute
- 194 Views
Leave feedback about this