Politics

ਯੂਥ ਕਾਂਗਰਸ ਚੋਣ ਲਈ ਸਰਗਰਮੀਆਂ ਤੇਜ

* ਮਾਨਸਾ ਪਹੁੰਚੇ ਚੋਣ ਅਰਜਰਬਰ

ਮਾਨਸਾ 21 ਜਨਵਰੀ (ਲਛਮਣ ਸਿੰਘ ਸਿੱਧੂ )- ਯੂਥ ਕਾਂਗਰਸ ਦੀ ਬੋਡੀ ਭੰਗ ਹੋਣ ਤੋਂ ਬਾਅਦ ਰਾਹੁਲ ਗਾਂਧੀ ਦੇ ਨਿਰਦੇਸ਼ ਤੇ ਯੂਥ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਾਉਣ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ।
ਯੂਥ ਕਾਂਗਰਸ ਦੀ ਹੋਣ ਵਾਲੀ ਚੋਣ ਲਈ ਪਾਰਟੀ ਵੱਲੋਂ ਨਿਯੁਕਤ ਕੀਤੇ ਜਿਲ੍ਹਾ ਮਾਨਸਾ ਦੇ ਚੋਣ ਅਰਜਰਬਰ ਸ਼੍ਰੀ ਰਵੀ ਸ਼ੰਕਰ ਵੱਲੋ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹੋਣ ਵਾਲੀ ਚੋਣ ਵਿੱਚ 18 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਉਮਰ ਦੇ ਨੋਜਵਾਨ ਲੜਕੇ ਲੜਕੀਆਂ ਭਾਗ ਲੈ ਸਕਦੇ ਹਨ ਉਨਾਂ ਦੱਸਿਆ ਕਿ ਚੋਣ ਲਈ ਨਾਮਜ਼ਦਗੀ ਪੱਤਰ 19 ਜਨਵਰੀ ਤੋਂ 23 ਜਨਵਰੀ ਸ਼ਾਮ 5 ਵਜੇ ਤੱਕ ਪਾਰਟੀ ਦੇ (ਐਪ ਵਿਧ ਆਈ ਵਾਈ ਸੀ) ਰਾਹੀਂ ਭਰੇ ਜਾ ਸਕਦੇ ਨੇ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਰਿਜ਼ਰਵ ਜਿਲ੍ਹਿਆ ਦਾ ਖਾਸ ਧਿਆਨ ਰੱਖਿਆ ਗਿਆ ਹੈ ਅਤੇ ਮਾਨਸਾ ਜ਼ਿਲਾ ਜਿਲ੍ਹਾਂ ਪ੍ਰਧਾਨ ਲਈ ਰਿਜ਼ਰਵ ਹੈ। ਉਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਮੁਤਾਬਿਕ ਇਹ ਚੋਣਾਂ ਪੂਰੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਸਕੇ। ਇਸ ਮੌਕੇ  ਜਿਲ੍ਹਾਂ ਪ੍ਰਧਾਨ ਸੰਜੋਗਪ੍ਰੀਤ ਸਿੰਘ ਡੈਵੀ, ਕਾਰਜਕਾਰੀ ਪ੍ਰਧਾਨ ਬੁਢਲਾਡਾ ਕੁਲਵਿੰਦਰ ਸਿੰਘ ਦਿਆਲਪੁਰਾ,ਬਲਜੀਤ ਸਿੰਘ ਮਾਖਾ,ਅਮਨਦੀਪ ਸਿੰਘ ਜਵਾਹਰਕੇ ਅਤੇ ਯੂਥ ਕਾਂਗਰਸ ਦੇ ਵਰਕਰ ਮੌਜੂਦ ਸਨ।

Leave feedback about this

  • Service