Latest News

ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਾਲਿਆਂ ਤੇ ਹੋਈ ਸਖਤ ਕਾਰਵਾਈ

ਮਾਨਸਾ 19 ਅਕਤੂਬਰ (ਜਗਦੀਸ਼ ਬਾਂਸਲ)-
ਸੜਕ ਹਾਦਸੇ ਜਿੰਨਾਂ ਕਾਰਨ ਘਰਾਂ ਦੇ ਚਿਰਾਗ ਬੁੱਝ ਰਹੇ ਹਨ ਰੋਕਣ ਲਈ ਓਵਰ ਟੇਕਿੰਗ ਅਤੇ ਓਵਰ ਸਪੀਡ ਨੂੰ ਕੰਟਰੋਲ ਕੀਤਾ ਜਾਵੇ ਅਤੇ ਸੜਕ ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਡਰਾਈਵਰਾਂ ਨੂੰ ਨੌਕਰੀ ਤੋਂ ਡਿਸਮਿਸ ਕਰਕੇ ਉਹਨਾਂ ਦੇ ਅੱਗੇ ਤੋਂ ਵਹੀਕਲ ਚਲਾਉਣ ਤੇ ਪਾਬੰਦੀ ਲਾਈ ਜਾਵੇ।
ਸੰਵਿਧਾਨ ਬਚਾਓ ਮੰਚ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਉਕਤ ਮੰਗ ਕਰਦਿਆਂ ਕਿਹਾ ਕਿ ਕਲ ਜਿਥੇ ਸਰਕਾਰੀ ਬੱਸ ਦੇ ਡਰਾਈਵਰ ਵਲੋਂ ਝੁਨੀਰ ਵਿਖੇ ਓਵਰ ਟੇਕਿੰਗ ਕਰਦਿਆਂ ਦੋ ਮਾਸੂਮ ਫੁੱਲਾਂ ਨੂੰ ਲਤੜਕੇ ਉਹਨਾਂ ਦੀ ਮੌਤ ਕਰ ਦਿੱਤੀ ਅਤੇ ਉਥੇ ਹੀ ਠੂਠਿਆਂਵਾਲੀ ਨੇੜੇ ਇੱਕ ਅਧਿਆਪਕ ਨੂੰ ਦਰੜ ਕੇ ਬੱਚਿਆਂ ਅਤੇ ਮਾਤਾ ਪਿਤਾ ਦਾ ਸਹਾਰਾ ਖੋਹ ਲਿਆ ਹੈ ਜਿਸ ਨਾਲ ਜ਼ਿਲ੍ਹੇ ਦੇ ਵਿੱਚ ਭਾਰੀ ਦੁੱਖ ਅਤੇ ਅਕਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਜੋਗਾ ਅਤੇ ਰੱਲਾ ਦੇ ਦੋ ਨੌਜਵਾਨਾਂ ਨੂੰ ਤੇਜ਼ ਰਫ਼ਤਾਰ ਟਰਾਲੇ ਨੇ ਦਰੜ ਦਿੱਤਾ ਸੀ।ਉਹਨਾਂ ਕਿਹਾ ਕਿ ਖ਼ਾਸ ਤੌਰ ਤੇ ਬੱਸਾਂ ਅਤੇ ਟਰੱਕਾਂ ਵਾਲਿਆਂ ਵੱਲੋਂ ਸਾਇਕਲ ਮੋਟਰ ਸਾਈਕਲ ਤੇ ਜਾ ਰਹੇ ਰਾਹੀਆਂ ਨੂੰ ਬੰਦੇ ਤੱਕ ਨਹੀਂ ਸਮਝਿਆ ਜਾ ਰਿਹਾ। ਉਹਨਾਂ ਕਿਹਾ ਕਿ ਅੱਜ ਸੜਕ ਹਾਦਸਿਆਂ ਕਾਰਨ ਘਰਾਂ ਦੇ ਘਰ ਉਜੜ ਰਹੇ ਹਨ ਪਰ ਇਹਨਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ।ਉਕਤ ਡਰਾਈਵਰਾਂ ਵੱਲੋਂ ਜਿੱਥੇ ਓਵਰ ਸਪੀਡ ਅਤੇ ਓਵਰ ਟੇਕਿੰਗ ਨਾਲ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਥੇ ਹੀ ਬਿਨਾਂ ਵਜ੍ਹਾ ਪਰੈਸ਼ਰ ਹਾਰਨ ਮਾਰ ਮਾਰ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਅਤੇ ਆਵਾਜ਼ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਸੜਕ ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਡਰਾਈਵਰਾਂ ਦੇ ਤਾਅ ਉਮਰ ਲਾਇਸੈਂਸ ਰੱਦ ਕੀਤੇ ਜਾਣ ਅਤੇ ਉਹਨਾਂ ਦੇ ਵਹੀਕਲ ਚਲਾਉਣ ਤੇ ਪਾਬੰਦੀ ਲਾਈ ਜਾਵੇ। ਸੜਕ ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਭਾਰੀ ਵਾਹਨਾਂ ਬੱਸਾਂ ਟਰੱਕਾਂ ਟਰਾਲਿਆਂ ਦੀ ਸਪੀਡ ਲਿਮਟ ਤਹਿ ਕੀਤੀ ਜਾਵੇ। ਸਾਰੇ ਭਾਰੀ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਤਹਿ ਸਪੀਡ ਲਿਮਟ ਦੀ ਉਲੰਘਣਾ ਕਰ ਰਹੇ ਵਹੀਕਲਾਂ ਨੂੰ ਭਾਰੀ ਜੁਰਮਾਨਾ ਕਰਕੇ ਰੋਡ ਤੇ ਚੱਲਣ ਤੇ ਪਾਬੰਦੀ ਲਾਈ ਜਾਵੇ।

Leave feedback about this

  • Service