– ਹਲਕੇ ਚ ਵਿਕਾਸ ਕਾਰਜਾਂ ਦੀ ਦੀ ਤੋੜ ਨਹੀਂ ਆਉਣ ਦਿੱਤੀ ਜਾਵੇਗੀ- ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ
ਸਰਦੂਲਗੜ੍ਹ 27 ਅਕਤੂਬਰ ( ਲਛਮਣ ਸਿੱਧੂ ): ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਖੁਰਦ ਵਿਖੇ.70. 75 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਨਹਿਰੀ ਮੋਘੇ ਦਾ ਅਤੇ ਪਾਈਪ ਲਾਇਨ ਦਾ ਉਦਘਾਟਨ ਹਲਕਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਪਾਣੀ ਟੇਲਾਂ ਤੇ ਪਚਾਉਣ ਦਾ ਜੋ ਵਾਅਦਾ ਕੀਤਾ ਸੀ ਉਹ ਇੱਕ ਇੱਕ ਕਰਕੇ ਸਭ ਪੂਰਾ ਕਰ ਦਿੱਤਾ ਜਾਵੇਗਾ। ਜੋ ਨਹਿਰਾਂ ਪੱਕੀਆਂ ਕਰਨ ਅਤੇ ਖਾਲ ਪੱਕੇ ਕਰਨ ਆਦਿ ਦਾ ਕੰਮ ਪੂਰਾ ਕਰਕੇ ਨਹਿਰੀ ਪਾਣੀ ਨੂੰ ਟੇਲਾਂ ਉੱਤੇ ਪਹੁੰਚਾ ਦਿੱਤਾ ਗਿਆ ਹੈ। ਉਹਨਾਂ ਪਿੰਡਾਂ ਦੇ ਪੁਰਾਣੇ ਮੋਘਿਆ ਨੂੰ ਜਲਦੀ ਸਰਬੇ ਕਰਵਾ ਕੇ ਨਵੀਨੀਕਰਨ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਪਿੰਡ ਦੀਆਂ ਗਲੀਆਂ ਪੱਕੀਆਂ ਕਰਨ ਦਾ ਵੀ ਐਲਾਨ ਕੀਤਾ। ਉਨਾਂ ਪਿੰਡ ਦੇ ਸਟੇਡੀਅਮ ਲਈ ਤਿੰਨ ਲੱਖ ਰੁਪਏ ਦਾ ਦੇਣ ਦਾ ਐਲਾਨ ਕੀਤਾ। ਉਹਨਾਂ ਪਿੰਡ ਦੀਆਂ ਬਾਕੀ ਰਹਿੰਦੀਆਂ ਮੰਗਾਂ ਬਾਰੇ ਵੀ ਜਲਦੀ ਪੂਰਾ ਕਰਨ ਦੀ ਵਿਸ਼ਵਾਸ ਦਵਾਇਆ। ਇਸ ਮੌਕੇ ਅੰਡਰਗਰਾਊਂਡ ਪਾਈਪ ਲਾਈਨ ਵਾਟਰ ਯੂਜਰਜ ਕਮੇਟੀ ਵੱਲੋਂ. ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਸਿਰਪੋ ਪਾਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਹਲਕਾ ਵਿਧਾਇਕ ਵੱਲੋਂ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਭੰਮਾ ਨੂੰ ਵੀ ਸਰੋਪਾ ਪਾ ਕੇ ਸਨਮਾਨਿਤ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਹਰਿੰਦਰ ਸਿੰਘ ਬੱਬੂ ਨੇ ਬਾਖੂਬੀ ਨਿਭਾਈ। ਇਸ ਮੌਕੇ ਭੂਮੀ ਰੱਖਿਆ ਦੇ ਐਕਸੀਅਨ ਗੁਰਿੰਦਰ ਸਿੰਘ ਖਹਿਰਾ, ਭੂਮੀ ਰੱਖਿਆ ਅਫਸਰ ਝਨੀਰ ਗਗਨਦੀਪ ਗੋਇਲ, ਜੇਈ ਗੁਰਮੀਤ ਸਿੰਘ ਆਦਿ ਤੋਂ ਇਲਾਵਾ ਸਾਬਕਾ ਸਰਪੰਚ ਜਸਪਾਲ ਸਿੰਘ, ਜੈਲਾ ਸਿੰਘ ਮੈਂਬਰ, ਅਰਸ਼ਦੀਪ ਸਿੰਘ, ਰੇਸ਼ਮ ਸਿੰਘ, ਜੱਗਾ ਭਗਤ, ਵਿਸਾਖਾ ਸਿੰਘ, ਗਿਆਨੀ ਬੂਟਾ ਸਿੰਘ, ਸਰਪੰਚ ਗੁਰਜੰਟ ਸਿੰਘ, ਪ੍ਰਤਾਪ ਸਿੰਘ, ਲੂਦਰ ਸਿੰਘ, ਜੀਤੀ ਸਿੰਘ, ਭੋਲਾ ਸਿੰਘ, ਡਾਕਟਰ ਗੁਰਜੰਟ ਸਿੰਘ, ਰਸ਼ਦੀਪ ਸਿੰਘ ਰਿਸ਼ੀ ਸਰਪੰਚ ਕੋਟ ਧਰਮੂ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ।
Leave feedback about this