ਬੀਰ ਬਿਲਿੰਗ: ਪਿਛਲੇ ਪੰਜ ਸਾਲਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਬੀਰ ਬਿਲਿੰਗ ਵਿੱਚ ਦੇਸ਼ ਵਿਦੇਸ਼ ਤੋਂ ਪੈਰਾਗਲਾਈਡਿੰਗ ਕਰਨ ਆਉਂਦੇ 26 ਸੈਲਾਨੀਆਂ ਦੇ ਪੈਰਾਗਲਾਈਡਰ ਕਰੈਸ਼ ਹੋ ਚੁੱਕੇ ਹਨ ਅਤੇ 12 ਸੈਲਾਨੀ ਆਪਣੀ ਜਾਨ ਗਵਾ ਚੁੱਕੇ ਹਨ । ਤਾਜ਼ਾ ਘਟਨਾ ਵਿੱਚ ਕਨੇਡਾ ਦੀ ਮੇਗਨ ਐਲੀਜ਼ਾਬੈਥ ਜਿਸਨੇ ਬੀਰ ਬਿਲਿੰਗ ਤੋਂ ਪੈਰਾਗਲਾਈਡਰ ਵਿੱਚ ਉੜਾਨ ਭਰੀ ਪਰ ਦੋ ਘੰਟਿਆਂ ਬਾਦ ਨਿਰਧਾਰਿਤ ਥਾਂ ਤੇ ਨਹੀਂ ਪਹੁੰਚ ਸਕੀ । ਹੈਲੀਕਾੱਪਟਰ ਅਤੇ ਸੁਰੱਖਿਆ ਦਸਤਿਆਂ ਵੱਲੋਂ ਉਸਦੀ ਤਲਾਸ਼ ਜਾਰੀ ਹੈ ਪਰ 24 ਘੰਟਿਆਂ ਬਾਦ ਵੀ ਉਸਦੀ ਕੋਈ ਉੱਘ ਸੁੱਘ ਨਹੀਂ ਮਿਲੀ । ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਡੂੰਘੀ ਖੱਡ ਵਿੱਚ ਜਾ ਡਿੱਗੀ ਹੋਵੇਗੀ । ਉਸਦਾ ਇੱਕ ਵਾਰ ਫੋਨ ਆਇਆ ਅਤੇ ਉਸਨੇ ਹਾਦਸੇ ਬਾਰੇ ਦੱਸਿਆ । ਉਸ ਕੋਲ ਭਾਂਵੇਂ ਗਰਮ ਜੈਕੇਟ ਅਤੇ ਖਾਣ ਦਾ ਸਮਾਨ ਹੈ ਪਰ ਜਿਵੇਂ ਜਿਵੇਂ ਸਮਾਂ ਨਿਕਲਦਾ ਜਾ ਰਿਹ ਹੈ ਉਸਦੇ ਬਚਣ ਦੀ ਉਮੀਦ ਘਟਦੀ ਜਾ ਰਹੀ ਹੈ ।
Himachal
ਹਿਮਾਚਲ ਵਿੱਚ 5 ਸਾਲਾਂ ‘ਚ 26 ਪੈਰਾ ਗਲਾਈਡਰ ਕਰੈਸ਼, 12 ਮੌਤਾਂ
- October 20, 2025
- 0 Comments
- Less than a minute
- 246 Views
Leave feedback about this