ਨਵੀਂ ਦਿੱਲੀ, 12 ਅਕਤੂਬਰ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਫੇਸਬੁੱਕ ਪੇਜ ਕਈ ਘੰਟੇ ਬੰਦ ਰਹਿਣ ਉਪਰੰਤ ਮੁੜ ਚਲਾ ਦਿੱਤਾ ਗਿਆ ਹੈ । ਅਖਿਲੇਸ਼ ਨੇ ਆਪਣਾ ਪੇਜ ਜਿਸ ਨਾਲ 88 ਮਿਲੀਅਨ ਯਾਨੀ 80 ਲੱਖ ਲੋਕ ਜੁੜੇ ਹੋਏ ਨੇ, ਦੇ ਬੰਦ ਹੋਣ ਪਿੱਛੇ ਕੇਂਦਰ ਕੀ ਬੀ ਜੇ ਪੀ ਸਰਕਾਰ ਦਾ ਹੱਥ ਦੱਸਿਆ । ਬੀ ਜੇ ਪੀ ਦੇ ਲੀਡਰਾਂ ਨੇ ਇਸ ਪਿੱਛੇ ਸਰਕਾਰ ਵੱਲੋਂ ਕੀਤੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਕਾਰਵਾਈ ਫੇਸਬੁੱਕ ਵੱਲੋਂ ਉਨ੍ਹਾਂ ਦੀ ਕਿਸੇ ਪਾਲਿਸੀ ਦੇ ਉਲੰਘਣ ਤਹਿਤ ਕੀਤੀ ਗਈ ਹੋਵੇਗੀ । ਅਖਿਲੇਸ਼ ਨੇ ਦੋਸ਼ ਲਗਾੲਿਆ ਕਿ ਇਹ ਕਾਰਵਾਈ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਲਈ ਕੀਤੀ ਗਈ ਹੈ ।
Leave feedback about this