National

ਪਿਕਨਿਕ ਤੋਂ ਪਰਤ ਰਹੇ ਬੱਚੇ ਸਾਰੀ ਰਾਤ ਜਾਮ ਵਿੱਚ ਫਸੇ ਰਹੇ

ਮੁੰਬਈ, 15 ਅਕਤੂਬਰ: ਮਹਾਰਾਸ਼ਟਰ ਦੇ ਪਲਘਾਰ ਜਿ਼ਲ੍ਹੇ ਵਿੱਚ ਮੁੰਬਈ ਅਹਿਮਦਾਬਾਦ ਸੜਕ ਤੇ 12 ਸਕੂਲੀ ਬੱਸਾਂ ਵਿੱਚ ਤਕਰੀਬਨ 500 ਬੱਚੇ 12 ਘੰਟੇ ਜਾਮ ਵਿੱਚ ਫਸ ਕੇ ਰੋਂਦੇ ਬਿਲਕਦੇ ਰਹੇ । ਵੱਖ ਵੱਖ ਸਕੂਲਾਂ ਦੇ ਬੱਚੇ ਅਤੇ ਕੁਝ ਕਾਲਿਜ ਦੇ ਵਿਦਿਆਰਥੀ ਮੰਗਲਵਾਰ ਸ਼ਾਮ 5 ਼30 ਵਜੇ ਵਿਰਾਰ ਤੋਂ ਮੁੰਬਈ ਅਤੇ ਠਾਣੇ ਵੱਲ ਪਰਤ ਰਹੇ ਸੀ ਜਦੋਂ ਉਨ੍ਹਾਂ ਦੀਆਂ ਬੱਸਾਂ ਜਾਮ ਵਿੱਚ ਫਸ ਗਈਆਂ ਅਤੇ ਸਾਰੀ ਰਾਤ ਖੜੀਆਂ ਰਹੀਆਂ । ਇਹ ਜਾਮ ਘੋੜਬੰਦਰ ਹਾਈਵੇਅ ਤੇ ਮੁਰੰਮਤ ਦਾ ਕੰਮ ਹੋਣ ਕਾਰਨ ਹੈਵੀ ਗੱਡੀਆਂ ਦੇ ਰੂਟ ਬਦਲਣ ਕਾਰਨ ਲੱਗਿਆ । ਬੱਚਿਆਂ ਦੀ ਮਦਦ ਲਈ ਅੱਧੀ ਰਾਤ ਤੋਂ ਬਾਦ ਕੁਝ ਸਮਾਜਸੇਵੀ ਸੰਸਥਾਵਾਂ ਨੇ ਜਾ ਕੇ ਮਦਦ ਕੀਤੀ । ਸਮਾਜਸੇਵੀਆਂ ਨੇ ਦੱਸਿਆ ਕਿ ਭੁੱਖ ਅਤੇ ਡਰ ਨਾਲ ਬਿਲਕਦੇ ਛੋਟੇ ਛੋਟੇ ਬੱਚਿਆਂ ਦੀ ਹਾਲਦ ਦੇਖੀ ਨਹੀਂ ਜਾਂਦੀ ਸੀ ।

Leave feedback about this

  • Service