SpotLight ‎ News

ਕੇਂਦਰ ਨੇ ਰਾਜਪੁਰਾ-ਮੋਹਾਲੀ ਰੇਲ ਲਾਈਨ ਲਈ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨ ਲਈ ਭੇਜੀ ਚਿੱਠੀ

ਪਟਿਆਲਾ, ਫਤੇਹਗਢ੍ਹ ਸਾਹਿਬ, ਮੋਹਾਲੀ ਦੀ ਜ਼ਮੀਨ ਕੀਤੀ ਜਾਵੇਗੀ ਐਕਵਾਇਰ

ਚੰਡੀਗੜ੍ਹ, 25 ਅਕਤੂਬਰ

ਪੰਜਾਬ ਨੂੰ ਇੱਕ ਹੋਰ ਵੱਡਾ ਰੇਲ ਪ੍ਰੋਜੈਕਟ ਮਿਲਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਰਾਜਪੁਰਾ–ਮੋਹਾਲੀ ਨਵੀਂ ਰੇਲ ਲਾਈਨ ਬਣਾਉਣ ਲਈ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨ ਦੀ ਚਿੱਠੀ ਭੇਜੀ ਹੈ। ਇਹ ਰੇਲ ਲਾਈਨ ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਜ਼ਿਲ੍ਹਿਆਂ ਵਿਚੋਂ ਲੰਘੇਗੀ।

ਇਸ ਪ੍ਰੋਜੈਕਟ ਲਈ ਲਗਭਗ 54 ਹੈਕਟੇਅਰ ਜ਼ਮੀਨ ਦੀ ਲੋੜ ਹੈ। ਰੇਲ ਮੰਤਰਾਲੇ ਨੇ ਇਸ ਪ੍ਰੋਜੈਕਟ ਨੂੰ “ਖਾਸ ਰੇਲਵੇ ਪ੍ਰੋਜੈਕਟ” ਐਲਾਨਿਆ ਕੀਤਾ ਹੈ। ਲਾਈਨ ਦੀ ਲੰਬਾਈ 18 ਕਿਲੋਮੀਟਰ ਹੋਵੇਗੀ ਅਤੇ ਇਸ ‘ਤੇ ਤਕਰੀਬਨ ₹443 ਕਰੋੜ ਖਰਚ ਆਏਗਾ।

ਇਸ ਰੇਲ ਲਾਈਨ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਲਈ ਸਿੱਧੀ ਸਹੂਲਤ ਮਿਲੇਗੀ। ਪਹਿਲਾਂ ਟ੍ਰੇਨ ਅੰਬਾਲਾ ਰਾਹੀਂ ਜਾਂਦੀ ਸੀ, ਪਰ ਹੁਣ ਰਾਜਪੁਰਾ ਰਾਹੀਂ ਸਿੱਧੀ ਮੋਹਾਲੀ ਤੇ ਚੰਡੀਗੜ੍ਹ ਨਾਲ ਜੁੜੇਗੀ। ਇਸ ਨਾਲ ਲੁਧਿਆਣਾ, ਜਲੰਧਰ ਅਤੇ ਹੋਰ ਸ਼ਹਿਰਾਂ ਦੀ ਯਾਤਰਾ ਵੀ ਆਸਾਨ ਹੋ ਜਾਵੇਗੀ।

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਰੇਲਵੇ ‘ਤੇ ਹੁਣ ਤੱਕ ₹25,000 ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ। ਰਾਜ ਵਿੱਚ 407 ਅੰਡਰਪਾਸ ਤੇ ਫਲਾਈਓਵਰ ਬਣਾਏ ਗਏ ਹਨ ਅਤੇ 30 ਨਵੇਂ ਅੰਮ੍ਰਿਤ ਸਟੇਸ਼ਨ ਤਿਆਰ ਹੋ ਰਹੇ ਹਨ। ਪੂਰੇ ਪੰਜਾਬ ਦੀ 1,634 ਕਿਲੋਮੀਟਰ ਰੇਲ ਲਾਈਨ ਹੁਣ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਦੀ ਹੈ।

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਦੀ ਲੰਬੇ ਸਮੇਂ ਦੀ ਮੰਗ ਸੀ ਅਤੇ ਹੁਣ ਮਾਲਵਾ ਖੇਤਰ ਦੇ ਲੋਕਾਂ ਨੂੰ ਚੰਡੀਗੜ੍ਹ ਨਾਲ ਸਿੱਧੀ ਕਨੈਕਟੀਵਿਟੀ ਮਿਲੇਗੀ।

Leave feedback about this

  • Service