ਬਠਿੰਡਾ, 9 ਅਕਤੂਬਰ
ਕਮਿਊਨਿਟੀ ਅਤੇ ਫੈਮਿਲੀ ਮੈਡੀਸਿਨ ਵਿਭਾਗ, ਏਮਜ਼ ਬਠਿੰਡਾ ਵੱਲੋਂ ਸਰਕਾਰੀ ਰਾਜਿੰਦਰ ਕਾਲਜ ਬਠਿੰਡਾ ਵਿਖੇ ਐੱਨ ਐੱਸ ਐੱਸ ਵਲੰਟੀਯਰ ਲਈ ਜੀਵਨ ਬਚਾਉਣ ਵਾਲੇ ਹੁਨਰਾਂ ਅਤੇ ਸੰਕਰਾਮਕ ਬਿਮਾਰੀਆਂ ਬਾਰੇ ਇੰਟਰਐਕਟਿਵ ਅਤੇ ਹੈਂਡਸ-ਆਨ ਸੈਸ਼ਨ ਕਰਵਾਇਆ। ਇਹ ਸਮਾਗਮ ਕਾਲਜ ਵਿਖੇ ਕਰਵਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਨੇ ਅਮਲੀ ਤਜਰਬਾ ਪ੍ਰਾਪਤ ਕੀਤਾ।
ਇਹ ਗਤੀਵਿਧੀ ਪ੍ਰੋ. ਡਾ. ਰਤਨ ਗੁਪਤਾ, ਐਗਜ਼ਿਕਿਊਟਿਵ ਡਾਇਰੈਕਟਰ, ਏਮਜ਼ ਬਠਿੰਡਾ ਦੇ ਮਾਰਗਦਰਸ਼ਨ ਹੇਠ ਕਰਵਾਈ ਗਈ। ਸੈਸ਼ਨ ਦਾ ਮਾਰਗ ਦਰਸ਼ਨ ਪ੍ਰੋ. ਡਾ. ਰਾਕੇਸ਼ ਕੱਕੜ, ਮੁਖੀ, ਕਮਿਊਨਿਟੀ ਅਤੇ ਫੈਮਿਲੀ ਮੈਡੀਸਿਨ ਵਿਭਾਗ, ਏਮਜ਼ ਬਠਿੰਡਾ ਨੇ ਕੀਤਾ, ਜਿਸ ਵਿੱਚ ਵਨ ਹੈਲਥ ਟੀਮ ਦੇ ਮੈਂਬਰ ਡਾ. ਗੁਰਸਿਮਰਨ ਕੌਰ ਕੋਚਰ, ਸ਼੍ਰੀ ਆਕਾਸ਼ ਸ਼ਰਮਾ ਅਤੇ ਸ਼੍ਰੀ ਵਰਿੰਦਰ ਕੁਮਾਰ ਵੀ ਸ਼ਾਮਿਲ ਸਨ। ਭਾਗੀਦਾਰਾਂ ਨੂੰ ਸੀ ਪੀ ਆਰ, ਹਾਇਮਲਿਕ ਮੈਨੂਵਰ, ਖੂਨ ਬੰਦ ਕਰਨ, ਹੱਡੀ ਟੁੱਟਣ ਦੀ ਦੇਖਭਾਲ ਅਤੇ ਸੱਪ ਦੇ ਕੱਟਣ ਦਾ ਪ੍ਰਾਇਮਰੀ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ ।
ਫਸਟ ਏਡ ਦੇ ਹੁਨਰਾਂ ਤੋਂ ਇਲਾਵਾ, ਸੈਸ਼ਨ ਨੇ ਬ੍ਰੂਸੇਲੋਸਿਸ, ਲੈਪਟੋਸਪਾਇਰੋਸਿਸ, ਸਕ੍ਰਬ ਟਾਈਫਸ, ਰੇਬੀਜ਼ ਅਤੇ ਸੰਕਰਾਮਕ ਬਿਮਾਰੀਆਂ ਬਾਰੇ ਸੂਝ-ਬੂਝ ਵਧਾਉਣ ਤੇ ਵੀ ਧਿਆਨ ਕੇਂਦਰਿਤ ਕੀਤਾ, ਅਤੇ ਉਨ੍ਹਾਂ ਦੇ ਰੋਕਥਾਮ ਅਤੇ ਨਿਯੰਤਰਣ ਲਈ ਵਨ ਹੈਲਥ ਪਹੁੰਚ ਨੂੰ ਮਹੱਤਵ ਦਿੱਤਾ।
ਸਮਾਗਮ ਦਾ ਮੁਖ ਮੰਤਵ ਵਿਦਿਆਰਥੀਆਂ ਨੂੰ ਮੁੱਖ ਐਮਰਜੈਂਸੀ ਸਥਿਤੀ ਲਈ ਤਿਆਰ ਕਰਨਾ ਅਤੇ ਬਿਮਾਰੀਆਂ ਦੇ ਰੋਕਥਾਮ ਬਾਰੇ ਜਾਣਕਾਰੀ ਚ ਵਾਧਾ ਕਰਨਾ ਸੀ।
Leave feedback about this