ਜੈਸਲਮੇਰ, 15 ਅਕਤੂਬਰ: ਜੈਸਲਮੇਰ ਜੋਧਪੁਰ ਹਾਈਵੇਅ ਤੇ ਮੰਗਲਵਾਰ ਦੁਪਹਿਰ ਕੋਈ 3 ਵਜੇ ਇੱਕ ਨਿੱਜੀ ਏ ਸੀ ਬੱਸ ਵਿੱਚ ਅੱਗ ਲਗ ਗਈ ਜਿਸ ਕਾਰਨ 20 ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 16 ਗੰਭੀਰ ਜ਼ਖਮੀ ਹੋ ਗਏ । ਬੱਸ ਵਿੱਚ 40 ਸਵਾਰੀਆਂ ਸਨ । ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਬੱਸ ਦੀ ਰਫਤਾਰ ਕੋਈ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ । ਅੱਗ ਲੱਗਣ ਤੋਂ ਬਾਦ ਅੱਖ ਝਪਕਦੇ ਹੀ ਸਾਰੀ ਬੱਸ ਨੂੰ ਫੋਮ ਦੀਆਂ ਸੀਟਾਂ ਕਾਰਨ ਅੱਗ ਫੈਲ ਗਈ । ਬੱਸ ਦਾ ਕੋਈ ਐਮਰਜੈਂਸੀ ਦਰਵਾਜ਼ਾ ਨਾ ਹੋਣ ਕਾਰਨ ਸਵਾਰੀਆਂ ਬਾਹਰ ਨਹੀਂ ਨਿਕਲ ਸਕੀਆਂ । ਮਾੜੀ ਕਿਸਮਤ ਨੂੰ ਇੱਕੋ ਇੱਕ ਦਰਵਾਜ਼ੇ ਨੂੰ ਲਾੱਕ ਲੱਗ ਕੇ ਬੰਦ ਹੋ ਗਿਆ । ਕੁਝ ਸਵਾਰੀਆਂ ਚਲਦੀ ਬੱਸ ਵਿੱਚ ਛਾਲਾਂ ਮਾਰ ਕੇ ਬਾਹਰ ਆ ਗਈਆਂ ਅਤੇ ਜੋ ਅੰਦਰ ਰਹਿ ਗਏ ਉਹ ਬਾਹਰ ਨਹੀਂ ਆ ਸਕੇ । ਬਾਹਰ ਮਾਵਾਂ ਖੜੀਆਂ ਰੋਂਦੀਆਂ ਰਹੀਆਂ ਸਾਡੇ ਬੱਚ ਅੰਦਰ ਰਹਿ ਗਏ । ਲੋਕਾਂ ਨੇ ਮਦਦ ਕਰਨ ਦੀ ਕੋਸਿ਼ਸ਼ ਕੀਤੀ ਪਰ ਖਿੜਕੀਆਂ ਵੀ ਸਿਰਫ ਇੱਕ ਸ਼ੀਸ਼ੇ ਕਾਰਨ ਬੰਦ ਸਨ । ਪੁਲਿਸ ਤਫਤੀਸ਼ ਕਰ ਰਹੀ ਹੈ ।
Top Headlines
ਬੱਸ ਦੀ ਡਿੱਘੀ ਵਿੱਚ ਪਟਾਕੇ, ਅੱਗ ਲੱਗੀ, 20 ਮਰੇ
- October 15, 2025
- 0 Comments
- Less than a minute
- 237 Views
Leave feedback about this